ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਜੀਸੀ-ਨੈੱਟ ਪੇਪਰ ਦਾ ਸਕਰੀਨ ਸ਼ਾਟ ਸਾਂਝਾ ਕਰਨ ਵਾਲੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰਨ ਦੀ ਤਿਆਰੀ

07:18 AM Jul 12, 2024 IST

ਨਵੀਂ ਦਿੱਲੀ:

Advertisement

ਯੂਜੀਸੀ-ਨੈੱਟ ਪੇਪਰ ਦਾ ਸਕਰੀਨ ਸ਼ਾਟ ਟੈਲੀਗ੍ਰਾਮ ’ਤੇ ਸਾਂਝਾ ਕਰਨ ਵਾਲੇ ਨੌਜਵਾਨ ਖ਼ਿਲਾਫ਼ ਸੀਬੀਆਈ ਵੱਲੋਂ ਚਾਰਜਸ਼ੀਟ ਦਾਖ਼ਲ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਹਰਕਤ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਰਚਾ ਲੀਕ ਹੋਣ ਦੀ ਸੰਭਾਵਨਾ ਜਤਾਈ ਸੀ ਜਿਸ ਕਾਰਨ ਯੂਜੀਸੀ-ਨੈੱਟ ਪੇਪਰ ਰੱਦ ਕਰ ਦਿੱਤਾ ਗਿਆ ਸੀ। ਸੀਬੀਆਈ ਨੂੰ ਜਾਂਚ ’ਚ ਵੱਡੇ ਪੱਧਰ ’ਤੇ ਕੋਈ ਸਾਜ਼ਿਸ਼ ਨਜ਼ਰ ਨਹੀਂ ਆਈ ਅਤੇ ਉਸ ਵੱਲੋਂ ਚਾਰਜਸ਼ੀਟ ’ਚ ਨਕਲ ਜਾਂ ਧੋਖਾਧੜੀ ਦੀ ਕੋਸ਼ਿਸ਼ ਦਾ ਮਾਮਲਾ ਹੀ ਜੋੜਿਆ ਜਾਵੇਗਾ। ਸੀਬੀਆਈ ਜਾਂਚ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਇਕ ਸਕੂਲ ਵਿਦਿਆਰਥੀ ਨੇ ਐਪ ਦੀ ਵਰਤੋਂ ਕਰਕੇ ਪੇਪਰ ਦਾ ਸਕਰੀਨ ਸ਼ਾਟ ਤਿਆਰ ਕੀਤਾ ਸੀ। ਉਸ ਨੇ ਸਕਰੀਨ ਸ਼ਾਟ ਦੀ ਤਰੀਕ 17 ਜੂਨ ਬਦਲ ਦਿੱਤੀ ਸੀ ਤਾਂ ਜੋ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਪ੍ਰਸ਼ਨ ਪੱਤਰ ਅਸਲੀ ਹੈ ਅਤੇ ਕੁਝ ਪੈਸਾ ਕਮਾਇਆ ਜਾ ਸਕੇ। ਕੇਂਦਰੀ ਏਜੰਸੀ ਨੇ ਫੋਰੈਂਸਿਕ ਮਾਹਿਰਾਂ ਦੀ ਸਹਾਇਤਾ ਲਈ ਜਿਸ ਤੋਂ ਪਤਾ ਲੱਗਾ ਕਿ ਸਕਰੀਨ ਸ਼ਾਟ ਨਾਲ ਛੇੜਖਾਨੀ ਕੀਤੀ ਸੀ। -ਪੀਟੀਆਈ

Advertisement
Advertisement
Advertisement