ਬੁਸ਼ਰਾ ਬੀਬੀ ਤੇ ਹੋਰ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ
06:46 AM Dec 01, 2024 IST
Advertisement
ਇਸਲਾਮਾਬਾਦ, 30 ਨਵੰਬਰ
ਪਾਕਿਸਤਾਨ ਸਰਕਾਰ ਨੇ ਵਿਰੋਧੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਅਤੇ ਇਸ ਦੇ ਆਗੂਆਂ ਖ਼ਿਲਾਫ਼ ਸਖਤ ਕਾਰਵਾਈ ਦਾ ਫ਼ੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸਲਾਮਾਬਾਦ ’ਚ ਪੀਟੀਆਈ ਦੇ ਹਾਲੀਆ ਮਾਰਚ ਦੇ ਹਿੰਸਕ ਹੋਣ ਦੇ ਜਵਾਬ ’ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਹੇਠ ਉੱਚ ਪੱਧਰੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਸਰਕਾਰ ਨੇ ਪੀਟੀਆਈ ਨੂੰ ‘ਬਦਅਮਨੀ ਫ਼ੈਲਾਉਣ ਤੇ ਭੰਨਤੋੜ ਕਰਨ ਵਾਲਿਆਂ’ ਦੀ ਪਾਰਟੀ ਕਰਾਰ ਦਿੱਤਾ ਅਤੇ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਅਤੇ ਖ਼ੈਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਸਮੇਤ ਪਾਰਟੀ ਦੇ ਹੋਰ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਯੋਜਨਾ ਬਣਾਈ ਹੈ। ਇਹ ਕੇਸ ਪੀਟੀਆਈ ਦੇ ਮਾਰਚ ਦੌਰਾਨ ਸੁਰੱਖਿਆ ਬਲਾਂ ਨੂੰ ਕਤਲ ਕਰਨ ਅਤੇ ਰਾਜਧਾਨੀ ’ਤੇ ਹਮਲੇ ਨਾਲ ਸਬੰਧਤ ਹਨ। -ਏਐੱਨਆਈ
Advertisement
Advertisement
Advertisement