ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੇਪਾਲ ਵਿੱਚ ਵੱਡੇ ਸਿਆਸੀ ਫੇਰਬਦਲ ਦੀ ਤਿਆਰੀ

07:11 AM Jul 03, 2024 IST
ਕੇਪੀ ਸ਼ਰਮਾ ਓਲੀ, ਸ਼ੇਰ ਬਹਾਦੁਰ ਦਿਓਬਾ

ਕਾਠਮੰਡੂ, 2 ਜੁਲਾਈ
ਨੇਪਾਲ ’ਚ ਨਵੇਂ ਘਟਨਾਕ੍ਰਮ ਤਹਿਤ ਦੋ ਵੱਡੀਆਂ ਪਾਰਟੀਆਂ ਨੇਪਾਲੀ ਕਾਂਗਰਸ ਤੇ ਸੀਪੀਐੱਨ-ਯੂਐੱਮਐੱਲ ਨੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੂੰ ਸੱਤਾ ਤੋਂ ਬੇਦਖਲ ਕਰਨ ਲਈ ਇੱਕ ਨਵੀਂ ਕੌਮੀ ਸਰਕਾਰ ਬਣਾਉਣ ਵਾਸਤੇ ਲੰਘੀ ਅੱਧੀ ਰਾਤ ਨੂੰ ਇੱਕ ਸਮਝੌਤਾ ਕੀਤਾ। ਸਾਬਕਾ ਵਿਦੇਸ਼ ਮੰਤਰੀ ਨਾਰਾਇਣ ਪ੍ਰਕਾਸ਼ ਸੌਦ ਅਨੁਸਾਰ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦਿਓਬਾ ਅਤੇ ਨੇਪਾਲ ਕਮਿਊਨਿਸਟ ਪਾਰਟੀ-ਯੂਨੀਫਾਈਡ ਮਾਰਕਸਿਸਟ ਲੈਨਿਨਿਸਟ (ਸੀਪੀਐੱਨ-ਯੂਐੱਮਐੱਲ) ਦੇ ਪ੍ਰਧਾਨ ਕੇਪੀ ਸ਼ਰਮਾ ਓਲੀ ਨੇ ਨਵੀਂ ਗੱਠਜੋੜ ਸਰਕਾਰ ਬਣਾਉਣ ਲਈ ਲੰਘੀ ਅੱਧੀ ਰਾਤ ਨੂੰ ਸਮਝੌਤੇ ’ਤੇ ਦਸਤਖ਼ਤ ਕੀਤੇ।
ਸੌਦ ਨੇ ਦੱਸਿਆ ਕਿ ਦਿਓਬਾ (78) ਅਤੇ ਓਲੀ (72) ਸੰਸਦ ਦੇ ਬਾਕੀ ਰਹਿੰਦੇ ਕਾਰਜਕਾਲ ਲਈ ਵਾਰੀ-ਵਾਰੀ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਝਾ ਕਰਨ ਲਈ ਸਹਿਮਤ ਹੋਏ ਹਨ। ਸੌਦ ਨੇਪਾਲੀ ਕਾਂਗਰਸ ਦੇ ਕੇਂਦਰੀ ਮੈਂਬਰ ਵੀ ਹਨ। ਨੇਪਾਲ ਦੇ ਪ੍ਰਤੀਨਿਧ ਸਦਨ ’ਚ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਕੋਲ 89 ਜਦਕਿ ਸੀਪੀਐੱਨ-ਯੂਐੱਮਐੱਲ ਕੋਲ 78 ਸੀਟਾਂ ਹਨ।
ਦੋਵੇਂ ਪਾਰਟੀਆਂ ਦੀਆਂ ਸੀਟਾਂ ਦੀ ਸਾਂਝੀ ਗਿਣਤੀ 167 ਹੈ ਜੋ 275 ਮੈਂਬਰੀ ਸਦਨ ’ਚ ਬਹੁਮਤ ਲਈ ਲੋੜੀਂਦੀਆਂ 138 ਸੀਟਾਂ ਦੇ ਅੰਕੜੇ ਲਈ ਪੂਰੀਆਂ ਹਨ। ਦਿਓਬਾ ਤੇ ਓਲੀ ਨੇ ਦੋਵਾਂ ਧਿਰਾਂ ਵਿਚਾਲੇ ਸੰਭਾਵੀ ਨਵੇਂ ਸਿਆਸੀ ਗੱਠਜੋੜ ਦੀ ਜ਼ਮੀਨ ਤਿਆਰ ਕਰਨ ਲਈ ਲੰਘੇ ਸ਼ਨਿਚਰਵਾਰ ਨੂੰ ਵੀ ਮੁਲਾਕਾਤ ਕੀਤੀ ਸੀ ਜਿਸ ਮਗਰੋਂ ਓਲੀ ਦੀ ਸੀਪੀਐੱਨ-ਯੂਐੱਮਐੱਲ ਨੇ ਪ੍ਰਚੰਡ ਦੀ ਅਗਵਾਈ ਹੇਠਲੀ ਸਰਕਾਰ ਨਾਲ ਰਿਸ਼ਤਾ ਖਤਮ ਕਰ ਲਿਆ।
ਉਸ ਨੇ ਸਿਰਫ਼ ਚਾਰ ਮਹੀਨੇ ਪਹਿਲਾਂ ਹੀ ਇਸ ਸਰਕਾਰ ਨੂੰ ਆਪਣੀ ਹਮਾਇਤ ਦਿੱਤੀ ਸੀ। ਸਮਝੌਤੇ ਤਹਿਤ ਓਲੀ ਡੇਢ ਸਾਲ ਤੱਕ ਨਵੀਂ ‘ਕੌਮੀ ਸਰਬ ਸਹਿਮਤੀ ਵਾਲੀ ਸਰਕਾਰ’ ਦੀ ਅਗਵਾਈ ਕਰਨਗੇ। ਬਾਕੀ ਕਾਰਜਕਾਲ ਲਈ ਦਿਓਬਾ ਪ੍ਰਧਾਨ ਮੰਤਰੀ ਰਹਿਣਗੇ। -ਪੀਟੀਆਈ

Advertisement

ਅਸਤੀਫਾ ਨਹੀਂ ਦੇਵਾਂਗਾ: ਪ੍ਰਚੰਡ

ਨੇਪਾਲੀ ਕਾਂਗਰਸ ਤੇ ਸੀਪੀਐੱਨ-ਯੂਐੱਮਐੱਲ ਵਿਚਾਲੇ ਹੋਏ ਸਮਝੌਤੇ ਦਰਮਿਆਨ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਅਹੁਦੇ ਤੋਂ ਅਸਤੀਫਾ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਨੇਪਾਲ ਕਮਿਊਨਿਸਟ ਪਾਰਟੀ (ਮਾਓਵਾਦੀ ਸੈਂਟਰ) ਦੇ ਸਕੱਤਰ ਗਣੇਸ਼ ਸ਼ਾਹ ਨੇ ਦੱਸਿਆ ਕਿ ਪਾਰਟੀ ਦੇ ਅਹੁਦੇਦਾਰਾਂ ਦੀ ਅੱਜ ਪ੍ਰਧਾਨ ਮੰਤਰੀ ਦਫ਼ਤਰ ’ਚ ਹੋਈ ਮੀਟਿੰਗ ’ਚ ਪ੍ਰਚੰਡ ਨੇ ਕਿਹਾ ਕਿ ਉਹ ਅਹੁਦੇ ਤੋਂ ਅਸਤੀਫਾ ਦੇਣ ਦੀ ਥਾਂ ਸੰਸਦ ’ਚ ਭਰੋਸੇ ਦੀ ਵੋਟ ਦਾ ਸਾਹਮਣਾ ਕਰਨਾ ਪਸੰਦ ਕਰਨਗੇ। ਗਣੇਸ਼ ਸ਼ਾਹ ਨੇ ਕਿਹਾ, ‘ਪ੍ਰਧਾਨ ਮੰਤਰੀ ਪ੍ਰਚੰਡ ਨੇ ਭਰੋਸੇ ਦੀ ਵੋਟ ਦਾ ਸਾਹਮਣਾ ਕਰਨ ਦਾ ਫ਼ੈਸਲਾ ਕੀਤਾ ਹੈ।’ ਪ੍ਰਧਾਨ ਮੰਤਰੀ ਪ੍ਰਚੰਡ (69) ਨੇ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਸੰਸਦ ’ਚ ਤਿੰਨ ਵਾਰ ਭਰੋਸੇ ਦੀ ਵੋਟ ਹਾਸਲ ਕੀਤੀ ਹੈ।

Advertisement
Advertisement