ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲਵੇ ਦੇ ਖੇਡ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ

07:49 AM Feb 29, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਸਮਰਾਲਾ, 28 ਫਰਵਰੀ
ਮਾਲਵਾ ਸਪੋਰਟਸ ਐਂਡ ਵੈੱਲਫੇਅਰ ਕਲੱਬ, ਪਰਵਾਸੀ ਵੀਰਾਂ, ਨਗਰ ਵਾਸੀਆਂ ਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਮਰਹੂਮ ਖੇਡ ਪ੍ਰਮੋਟਰ ਜਸਦੇਵ ਸਿੰਘ ਗੋਲਾ ਝਾੜ ਸਾਹਿਬ ਦੀ ਯਾਦ ਨੂੰ ਸਮਰਪਿਤ ਮਾਲਵੇ ਦਾ ਖੇਡ ਮੇਲਾ 3 ਤੋਂ 4 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਖੇਡ ਪ੍ਰਮੋਟਰ ਦੀਪੂ ਕਕਰਾਲਾ ਕੈਨੇਡਾ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਲਾਡੀ ਉਟਾਲਾਂ, ਪਾਵਰ ਲਿਫਟਰ ਰਿੰਕੂ ਵਾਲੀਆ, ਕਬੱਡੀ ਕੋਚ ਹਰਬੰਸ ਸਿੰਘ ਅਤੇ ਗੁਰਮਿੰਦਰ ਸਿੰਘ ਗਰੇਵਾਲ ਤੇ ਕਲੱਬ ਦੇ ਅਹੁਦੇਦਾਰਾਂ ਰਜਿੰਦਰ ਸਿੰਘ ਗਿੱਲ ਝਾੜ ਸਾਹਿਬ, ਮਲਕੀਤ ਸਿੰਘ ਅੜੈਚਾਂ, ਮੋਨੀ ਪਾਲਮਾਜਰਾ, ਭਿੰਦਰ ਸਿੰਘ ਨਵਾਂ ਪਿੰਡ, ਕਿੰਦਾ ਕਕਰਾਲਾ, ਸੁਰਿੰਦਰ ਸਿੰਘ ਕਾਲਾ ਮਾਦਪੁਰ, ਪ੍ਰਿੰਸੀਪਲ ਗੁਰਜੰਟ ਸਿੰਘ, ਕੋਚ ਵੀਰਪਾਲ ਸਿੰਘ, ਰਣਦੀਪ ਬਸਾਂਤੀ ਅਤੇ ਹਨੀ ਕੋਟ ਗੰਗੂ ਰਾਏ ਵੱਲੋਂ ਮੇਲੇ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਬੱਡੀ ਆਲ ਓਪਨ ਸੱਦਾ ਪੱਤਰ ਵਾਲੀਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ ਤੇ ਕਬੱਡੀ ਕੱਪ ਦਾ ਪਹਿਲਾ ਇਨਾਮ ਇੱਕ ਲੱਖ 75 ਹਜ਼ਾਰ ਰੁਪਏ ਦਵਿੰਦਰ ਸਿੰਘ ਕਾਹਲੋਂ, ਸੋਨੂੰ ਸਰਹਿੰਦ, ਨਿਸ਼ਾਨ ਮਹਿਤੋਤ ਅਤੇ ਹੈਪੀ ਮਹਿਤੋਤ ਵੱਲੋਂ ਦਿੱਤਾ ਜਾਵੇਗਾ ਅਤੇ ਦੂਜਾ ਇਨਾਮ ਇੱਕ ਲੱਖ 25 ਹਜ਼ਾਰ ਰੁਪਏ ਕੰਗ ਗਰੁੱਪ ਕੋਟਲਾ ਸ਼ਮਸ਼ਪੁਰ ਵੱਲੋਂ ਦਿੱਤਾ ਜਾਵੇਗਾ ਜਦਕਿ ਦੇਸੀ ਘਿਓ ਦੇ ਲੰਗਰ ਦੀ ਸੇਵਾ ਮਰਹੂਮ ਜਸਦੇਵ ਸਿੰਘ ਗੋਲਾ ਦੇ ਪਰਿਵਾਰ ਵੱਲੋਂ ਕੀਤੀ ਜਾਵੇਗੀ। ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 51-51 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ।

Advertisement

Advertisement