For the best experience, open
https://m.punjabitribuneonline.com
on your mobile browser.
Advertisement

ਮਾਤਾ-ਪਿਤਾ ਪੂਜਨ ਦਿਵਸ ਸਬੰਧੀ ਤਿਆਰੀਆਂ ਮੁਕੰਮਲ

06:53 AM Apr 09, 2024 IST
ਮਾਤਾ ਪਿਤਾ ਪੂਜਨ ਦਿਵਸ ਸਬੰਧੀ ਤਿਆਰੀਆਂ ਮੁਕੰਮਲ
ਮਾਤਾ-ਪਿਤਾ ਮੰਦਿਰ ਵਿਖੇ ਮੀਟਿੰਗ ਕਰਦੇ ਹੋਏ ਪ੍ਰਬੰਧਕ। -ਫੋਟੋ: ਚਿੱਲਾ
Advertisement

ਪੱਤਰ ਪ੍ਰੇਰਕ
ਬਨੂੜ, 8 ਅਪਰੈਲ
ਇੱਥੋਂ ਸੰਭੂ-ਅੰਬਾਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਪਿੰਡ ਖਲੌਰ ਵਿੱਚ ਬਿਨਾਂ ਕਿਸੇ ਮੂਰਤੀ ਤੋਂ ਉਸਾਰੇ ਜਾ ਰਹੇ ਸੰਸਾਰ ਦੇ ਪਹਿਲੇ ਮਾਤਾ-ਪਿਤਾ ਮੰਦਿਰ ਵਿੱਚ 10 ਅਪਰੈਲ ਨੂੰ ਮਾਤਾ-ਪਿਤਾ ਪੂਜਨ ਦਿਵਸ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੁਸ਼ਪਿੰਦਰ ਕੁਲਸ਼੍ਰੇਸ਼ਠ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮਾਤਾ-ਪਿਤਾ ਗੋਧਾਮ ਮਹਾਤੀਰਥ ਦੇ ਸੰਸਥਾਪਕ ਗੋਚਰ ਦਾਸ ਗਿਆਨ ਚੰਦ ਵਾਲੀਆ ਨੇ ਦੱਸਿਆ ਕਿ ਮਾਤਾ-ਪਿਤਾ ਮੰਦਿਰ 2026 ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਥੇ ਚੱਲ ਰਹੀ ਗਊਸ਼ਾਲਾ ਵਿੱਚ ਤਿੰਨ ਆਧੁਨਿਕ ਗਊ-ਸ਼ੈੱਡਾਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ। ਵਿਸ਼ਾਲ ਆਧੁਨਿਕ ਭੰਡਾਰਾ ਹਾਲ ਵੀ ਬਣਾਇਆ ਗਿਆ ਹੈ। ਅਤਿ-ਆਧੁਨਿਕ ਸਹੂਲਤਾਂ ਵਾਲੇ ਗਊ ਹਸਪਤਾਲ, ਪੰਚਗਵਿਆ ਮੈਡੀਕਲ ਐਂਡ ਰਿਸਰਚ ਸੈਂਟਰ ਅਤੇ 40 ਕਮਰਿਆਂ ਵਾਲੇ ਨੰਦ ਭਵਨ ਦੀ ਉਸਾਰੀ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਦੁਨੀਆ ਦਾ ਪਹਿਲਾ ਅਜਿਹਾ ਮੰਦਰ ਹੈ ਜਿੱਥੇ ਕਿਸੇ ਭਗਵਾਨ ਦੀ ਮੂਰਤੀ ਨਹੀਂ ਲਗਾਈ ਜਾਵੇਗੀ। ਮੀਟਿੰਗ ਵਿੱਚ ਅਮਰਜੀਤ ਬਾਂਸਲ, ਮੋਮਨ ਰਾਮ, ਪੰਕਜ ਜੈਸਵਾਲ, ਸੁਭਾਸ਼ ਸਿੰਗਲਾ, ਕੁਲਦੀਪ ਠਾਕੁਰ, ਕਪਿਲ ਵਰਮਾ, ਜੀਵਨ ਬੱਬੂ, ਸੁਰਨੇਸ਼ ਸਿੰਗਲਾ, ਸੁਰੇਸ਼ ਬਾਂਸਲ, ਕਸ਼ਮੀਰੀ ਲਾਲ ਗੁਪਤਾ, ਦੀਪਕ ਮਿੱਤਲ ਤੇ ਸੰਜੀਵ ਸਿੰਗਲਾ ਹਾਜ਼ਰ ਸਨ।

Advertisement

Advertisement
Author Image

Advertisement
Advertisement
×