ਕੌਮਾਂਤਰੀ ਯੋਗ ਦਿਵਸ ਦੀਆਂ ਤਿਆਰੀਆਂ
ਪੱਤਰ ਪ੍ਰੇਰਕ
ਜੀਂਦ, 22 ਮਈ
ਡੀਸੀ ਮੁਹੰਮਦ ਇਮਰਾਨ ਰਜ਼ਾ ਨੇ ਦੱਸਿਆ ਹੈ ਕਿ ਆਗਾਮੀ 21 ਜੂਨ ਨੂੰ ਯੋਗ ਦਾ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ ਵਿੱਚ ਕਰਵਾਇਆ ਜਾਵੇਗਾ। ਡੀਸੀ ਅੱਜ ਇੱਥੇ ਮਿਨੀ ਸਕੱਤਰੇਤ ਵਿੱਚ 11ਵੇਂ ਕੌਮਾਂਤਰੀ ਯੋਗ ਦਿਵਸ ਦੇ ਸਬੰਧ ਵਿੱਚ ਬੁਲਾਈ ਮੀਟਿੰਗ ਵਿੱਚ ਅਧਿਕਾਰੀਆਂ ਹਦਾਇਤਾਂ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ 19 ਜੂਨ ਨੂੰ ਰਾਣੀ ਤਲਾਬ ਤੋਂ ਏਕਲੱਵਿਆ ਸਟੇਡੀਅਮ ਤੱਕ ਸਵੇਰੇ 6 ਵਜੇ ਯੋਗ ਮੈਰਾਥਨ ਹੋਵੇਗੀ ਤੇ 20 ਜੂਨ ਨੂੰ ਯੂਨੀਵਰਸਿਟੀ ਵਿੱਚ ਪਾਇਲਟ ਰਿਹਰਸਲ ਕੀਤੀ ਜਾਵੇਗੀ। 21 ਜੂਨ ਨੂੰ ਯੋਗ ਪ੍ਰੋਗਰਾਮ ਪ੍ਰੋਟੋਕਾਲ ਦੇ ਪ੍ਰੋਗਰਾਮ ਤੋਂ ਬਾਅਦ ਯੋਗ ਸੈਮੀਨਾਰ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ 26 ਤੋਂ 28 ਮਈ ਤੱਕ ਸਿਖਲਾਈ ਨਿਰਧਾਰਤ ਸਥਾਨ ਉੱਤੇ ਸਰੀਰਕ ਸਿੱਖਿਆ, ਪੀਟੀਆਈ ਤੇ ਡੀਪੀਈ ਨੂੰ ਜ਼ਿਲ੍ਹੇ ਦੇ ਯੋਗ ਮਾਹਿਰਾਂ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ। ਇਸੇ ਲੜੀ ਵਿੱਚ 4 ਤੋਂ 6 ਜੂਨ 3 ਦਿਨਾਂ ਤੱਕ ਸਿਖਲਾਈ ਤਹਿਤ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਵਿਦਿਅਰਥੀਆਂ ਨੂੰ ਯੋਗ ਮਾਹਿਰਾਂ ਦੁਆਰਾ ਟ੍ਰੈਨਿੰਗ ਦਿੱਤੀ ਜਾਵੇਗੀ। ਇਸ ਮੌਕੇ ਐੱਸਡੀਐੱਮ ਸਤਿਆਵਾਨ ਸਿੰਘ ਮਾਨ, ਡੀਐੱਮਸੀ ਗੁਲਜ਼ਾਰ ਮਲਿਕ ਹਾਜ਼ਰ ਸਨ।