ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਦ-ਉਲ-ਜ਼ੁਹਾ ਸਬੰਧੀ ਤਿਆਰੀਆਂ ਮੁਕੰਮਲ

06:40 PM Jun 29, 2023 IST
featuredImage featuredImage

ਨਿੱਜੀ ਪੱਤਰ ਪ੍ਰੇਰਕ

Advertisement

ਮਾਲੇਰਕੋਟਲਾ, 28 ਜੂਨ

ਮੁਸਲਿਮ ਭਾਈਚਾਰੇ ਦੇ ਤਿਉਹਾਰ ਈਦ-ਉੱਲ-ਜ਼ੁਹਾ ਦੇ ਮੱਦੇਨਜ਼ਰ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਨਗਰ ਕੌਂਸਲ ਦੀ ਪ੍ਰਧਾਨ ਨਸਰੀਨ ਅਸ਼ਰਫ ਅਬਦੁੱਲਾ ਨੇ ਦੱਸਿਆ ਕਿ 29, 30 ਅਤੇ 1 ਜੁਲਾਈ ਨੂੰ ਮਨਾਏ ਜਾਣ ਵਾਲੇ ਈਦ-ਉਲ-ਜ਼ੁਹਾ ਦਾ ਤਿਉਹਾਰ ਦੇ ਮੱਦੇਨਜ਼ਰ ਨਗਰ ਕੌਂਸਲ ਵੱਲੋਂ ਸ਼ਹਿਰ ਅੰਦਰ ਵਾਟਰ ਸਪਲਾਈ, ਸੀਵਰੇਜ ਅਤੇ ਸਫ਼ਾਈ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤਿੰਨੇ ਦਿਨ ਸ਼ਹਿਰ ਨਿਵਾਸੀਆਂ ਨੂੰ ਨਿਰਵਿਘਨ ਪਾਣੀ, ਸਟਰੀਟ ਲਾਈਟਾਂ, ਸਫ਼ਾਈ ਅਤੇ ਹੋਰ ਸਹੂਲਤਾਂ ਮਿਲਣਗੀਆਂ। ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਦੇ ਕਿਸੇ ਵੀ ਇਲਾਕੇ ਵਿੱਚ ਪਾਣੀ ਦੀ ਸਪਲਾਈ, ਸਟਰੀਟ ਲਾਈਟਾਂ ਅਤੇ ਸਫ਼ਾਈ ਸਬੰਧੀ ਕਿਸੇ ਨੂੰ ਕੋਈ ਵੀ ਸਮੱਸਿਆ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਲਾ ਰਹਿਮਤਗੜ੍ਹ, ਈਦਗਾਹ ਦੇ ਸਾਹਮਣੇ, ਪੱਕਾ ਦਰਵਾਜ਼ਾ ਜਮਾਲਪੁਰਾ, ਕੱਚਾ ਦਰਵਾਜ਼ਾ ਜਮਾਲਪੁਰਾ ਨੇੜੇ ਟਿਊਬਵੈੱਲ , ਸੱਟਾ ਚੌਕ, ਸਰਹਿੰਦੀ ਦਰਵਾਜ਼ਾ, ਕੇਲੋਂ ਦਰਵਾਜ਼ਾ, ਨਹਿਰੂ ਮਾਰਕਿਟ, ਦਾਰੁਸ ਸਲਾਮ ਧਰਮਸ਼ਾਲਾ ਤੇ ਭੂਮਸੀ ਵਿੱਚ ਕੂੜਾ ਪਾਉਣ ਲਈ ਕੰਟੇਨਰ ਰੱਖ ਦਿੱਤੇ ਗਏ ਹਨ ਅਤੇ ਟਰਾਲੀਆਂ ਦਾ ਪ੍ਰਬੰਧ ਕੀਤਾ ਗਿਆ ਹੈ।

Advertisement

Advertisement
Tags :
ਈਦ-ਉਲ-ਜ਼ੁਹਾਸਬੰਧੀਤਿਆਰੀਆਂਮੁਕੰਮਲ