ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ’ਤੇ ਕਾਰਵਾਈ ਦੀ ਤਿਆਰੀ

07:39 AM Jun 13, 2024 IST

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 12 ਜੂਨ
ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਵੱਲੋਂ ਅੱਜ ਪ੍ਰਾਪਰਟੀ ਟੈਕਸ ਵਿਭਾਗ ਦੀ ਮੀਟਿੰਗ ਕੀਤੀ ਗਈ। ਇਸ ਵਿੱਚ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ, ਸੁਪਰਡੈਂਟ ਪ੍ਰਾਪਰਟੀ ਟੈਕਸ ਦਵਿੰਦਰ ਸਿੰਘ ਬੱਬਰ, ਜਸਵਿੰਦਰ ਸਿੰਘ, ਹਰਬੰਸ ਲਾਲ, ਪਰਦੀਪ ਕੁਮਾਰ, ਧਰਮਿੰਦਰਜੀਤ ਸਿੰਘ ਅਤੇ ਸਮੂਹ ਇੰਸਪੈਕਟਰ ਹਾਜ਼ਰ ਸਨ। ਮੀਟਿੰਗ ਦਾ ਮੁੱਖ ਏਜੰਡਾ ਪ੍ਰਾਪਰਟੀ ਟੈਕਸ ਦੀ ਵਸੂਲੀ ਵਿੱਚ ਸੁਧਾਰ ਕਰਨਾ ਸੀ। ਵਧੀਕ ਕਮਿਸ਼ਨਰ ਨੇ ਰਿਕਵਰੀ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਵਿੱਤੀ ਸਾਲ 2024-25 ਦੀ ਸ਼ੁਰੂਆਤ ਦੌਰਾਨ ਪਾਰਲੀਮੈਂਟ ਚੋਣਾਂ 2024 ਹੋਣ ਕਾਰਨ ਪ੍ਰਾਪਰਟੀ ਟੈਕਸ ਅਤੇ ਇਸ ਦੇ ਏਰੀਆ ਦੀ ਵਸੂਲੀ ਵਿੱਚ ਰੁਕਾਵਟ ਆਈ ਹੈ ਕਿਉਂਕਿ ਸਟਾਫ਼ ਚੋਣ ਡਿਊਟੀਆਂ ਵਿੱਚ ਰੁੱਝਿਆ ਹੋਇਆ ਸੀ। ਹੁਣ ਚੋਣਾਂ ਖਤਮ ਹੋ ਚੁੱਕੀਆਂ ਹਨ ਅਤੇ ਸਟਾਫ ਨੂੰ ਚਾਲੂ ਮਾਲੀ ਸਾਲ ਦੀ ਰਿਕਵਰੀ ਦੇ ਨਾਲ-ਨਾਲ ਪਿਛਲੇ ਸਾਲਾਂ ਦੇ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਦੀ ਸ਼ਨਾਖਤ ਕਰਨ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਖਿਲਾਫ ਕਾਰਵਾਈ ਦੀ ਯੋਜਨਾ ਬਣਾਈ ਜਾ ਸਕੇ। ਵਧੀਕ ਕਮਿਸ਼ਨਰ ਨੇ ਰਿਕਵਰੀ ਸਟਾਫ਼ ਲਈ ਮਹੀਨਾਵਾਰ ਟੀਚਾ ਮਿਥਣ ਦੇ ਵੀ ਨਿਰਦੇਸ਼ ਦਿੱਤੇ।

Advertisement

Advertisement
Advertisement