For the best experience, open
https://m.punjabitribuneonline.com
on your mobile browser.
Advertisement

ਪ੍ਰੀਮਿਅਰ ਲੀਗ: ਦਾੜਲਾਘਾਟ ਤੇ ਗਾਗਲ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ

09:03 AM Apr 13, 2024 IST
ਪ੍ਰੀਮਿਅਰ ਲੀਗ  ਦਾੜਲਾਘਾਟ ਤੇ ਗਾਗਲ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ
Advertisement

ਪੱਤਰ ਪ੍ਰੇਰਕ
ਘਨੌਲੀ, 12 ਅਪਰੈਲ
ਇੱਥੇ ਅੰਬੂਜਾ ਸੀਮਿੰਟ ਯੂਨਿਟ ਰੂਪਨਗਰ ਦੇ ਖੇਡ ਮੈਦਾਨ ਵਿੱਚ ਚੱਲ ਰਹੇ ਉੱਤਰ ਭਾਰਤੀ ਅਡਾਨੀ ਪ੍ਰੀ‌ਮਿਅਰ ਲੀਗ ਦਾ ਫਾਈਨਲ ਮੁਕਾਬਲਾ ਗਾਗਲ ਤੇ ਦਾੜਲਾਘਾਟ ਦੀਆਂ ਟੀਮਾਂ ਵਿਚਕਾਰ ਹੋਵੇਗਾ। ਮੈਨੇਜਰ ਕਾਰਪੋਰੇਟ ਮਾਮਲੇ ਸਤੀਸ਼ ਰਾਣਾ ਨੇ ਦੱਸਿਆ ਕਿ ਅੱਜ ਹੋਏ ਸੈਮੀਫਾਈਨਲ ਮੁਕਾਬਲਿਆਂ ਦੌਰਾਨ ਦਾੜਲਾਘਾਟ ਦੀ ਟੀਮ ਨੇ ਮੇਜ਼ਬਾਨ ਰੂਪਨਗਰ ਦੀ ਟੀਮ ਨੂੰ ਹਰਾਇਆ ਤੇ ਇਸ ਮੈਚ ਦਾ ਮਦਨ ਲਾਲ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ। ਦੂਜਾ ਸੈਮੀਫਾਈਨਲ ਮੈਚ ਗਾਗਲ ਤੇ ਏਸ਼ੀਅਨ ਨਾਲਾਗੜ੍ਹ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਦੌਰਾਨ ਗਾਗਲ ਦੀ ਟੀਮ ਜੇਤੂ ਰਹੀ। ਉਨ੍ਹਾਂ ਦੱਸਿਆ ਕਿ ਫਾਈਨਲ ਮੁਕਾਬਲਾ 13 ਅਪਰੈਲ ਨੂੰ 2 ਵਜੇ ਦਾੜਲਾਘਾਟ ਤੇ ਗਾਗਲ ਦੀਆਂ ਟੀਮਾਂ ਵਿਚਕਾਰ ਹੋਵੇਗਾ ਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁਕੇਸ਼ ਸਕਸੈਨਾ ਸੀਐੱਮਓ ਉੱਤਰੀ ਭਾਰਤ ਦੁਆਰਾ ਕੀਤੀ ਜਾਵੇਗੀ। ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×