For the best experience, open
https://m.punjabitribuneonline.com
on your mobile browser.
Advertisement

ਫਿ਼ਲਮ ‘ਲਾਹੌਰ 1947’ ਨਾਲ ਪ੍ਰੀਤੀ ਜ਼ਿੰਟਾ ਦੀ ਵੱਡੇ ਪਰਦੇ ’ਤੇ ਵਾਪਸੀ

07:42 AM Apr 25, 2024 IST
ਫਿ਼ਲਮ ‘ਲਾਹੌਰ 1947’ ਨਾਲ ਪ੍ਰੀਤੀ ਜ਼ਿੰਟਾ ਦੀ ਵੱਡੇ ਪਰਦੇ ’ਤੇ ਵਾਪਸੀ
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਵੱਡੇ ਪਰਦੇ ’ਤੇ ਵਾਪਸੀ ਕਰ ਰਹੀ ਹੈ। ਉਹ ਫਿਲਮ ‘ਲਾਹੌਰ 1947’ ਵਿੱਚ ਅਦਾਕਾਰ ਸਨੀ ਦਿਓਲ ਨਾਲ ਨਜ਼ਰ ਆਵੇਗੀ। ਇਸ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਹਨ ਅਤੇ ਵੱਡੇ ਪਰਦੇ ’ਤੇ ਲੰਮੇ ਸਮੇਂ ਬਾਅਦ ਵਾਪਸੀ ਕਰਨ ਵਾਲੀ ਪ੍ਰੀਤੀ ਜ਼ਿੰਟਾ ਲਈ ਇਹ ਫਿਲਮ ਅਹਿਮ ਮੰਨੀ ਜਾ ਰਹੀ ਹੈ। ਪ੍ਰੀਤੀ ਜ਼ਿੰਟਾ ਨੇ ਅੱਜ ਸੋਸ਼ਲ ਮੀਡੀਆ ’ਤੇ ਨਵੀਂ ਫਿਲਮ ਦੀਆਂ ਪਰਦੇ ਪਿਛਲੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਆਪਣੇ ਚਾਹੁਣ ਵਾਲਿਆਂ ਨੂੰ ਖੁਸ਼ੀ ਦੀ ਖ਼ਬਰ ਦਿੱਤੀ ਹੈ। ਪ੍ਰੀਤੀ ਨੇ ਆਪਣੇ ਦਰਸ਼ਕਾਂ ਨੂੰ ਸੈੱਟ ਦੀ ਝਲਕ ਵੀ ਦਿਖਾਈ ਹੈ। ਫਿਲਮ ਦੇ ਕਲੈਪਬੋਰਡ ਦੀ ਤਸਵੀਰ ਸਾਂਝੀ ਕਰਦਿਆਂ ਆਖਿਆ,‘‘ਲਾਹੌਰ 1947 ਦੇ ਸੈੱਟ ’ਤੇ..!’ ਇੱਕ ਹੋਰ ਤਸਵੀਰ ਵਿੱਚ ਅਦਾਕਾਰਾ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨਾਲ ਨਜ਼ਰ ਆ ਰਹੀ ਹੈ। ਪ੍ਰੀਤੀ ਜ਼ਿੰਟਾ ਦੀ ਬੌਲੀਵੁੱਡ ਵਿੱਚ ਵਾਪਸੀ ਦੀ ਖ਼ਬਰ ਤੋਂ ਬਾਅਦ ਉਸ ਦੇ ਚਾਹੁਣ ਵਾਲੇ ਬਹੁਤ ਖੁਸ਼ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅਦਾਕਾਰਾ ਦੇ ਚਾਹੁਣ ਵਾਲਿਆਂ ਦੀਆਂ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਪ੍ਰੀਤੀ ਜ਼ਿੰਟਾ ਦੇ ਚਾਹੁਣ ਵਾਲੇ ਉਸ ਨੂੰ ਬੌਲੀਵੁੱਡ ਦੀ ‘ਰਾਣੀ’ ਦੱਸਦੇ ਹੋਏ ਟਿੱਪਣੀਆਂ ਕਰ ਰਹੇ ਹਨ। ਜਾਣਕਾਰੀ ਅਨੁਸਾਰ ਫ਼ਿਲਮ ‘ਲਾਹੌਰ 1947’ ਆਮਿਰ ਖਾਨ ਦੇ ਬੈਨਰ ਹੇਠ ਪ੍ਰੋਡਿਊਸ ਕੀਤੀ ਜਾ ਰਹੀ ਹੈ ਅਤੇ ਇਹ ਸਨੀ ਦਿਓਲ ਅਤੇ ਆਮਿਰ ਖਾਨ ਪ੍ਰੋਡਕਸ਼ਨਜ਼ ਦੀ ਮਹੱਤਵਪੂਰਨ ਸਾਂਝ ਹੈ। ਇਸ ਫਿਲਮ ਦਾ ਪਿਛਲੇ ਅਕਤੂਬਰ ਮਹੀਨੇ ਐਲਾਨ ਕੀਤਾ ਗਿਆ ਸੀ। ਇਹ ਕਿਆਸ ਲਾਏ ਜਾ ਰਹੇ ਹਨ ਕਿ ਫਿਲਮ ‘ਲਾਹੌਰ 1947’ ਵਿਚ ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਅਤੇ ਅਲੀ ਫਜ਼ਲ ਅਹਿਮ ਭੂਮਿਕਾ ਨਿਭਾਉਣਗੇ। ਇਸ ਫਿਲਮ ਵਿੱਚ ਸਨੀ ਦਿਓਲ ਨਾਲ ਉਸ ਦਾ ਪੁੱਤਰ ਕਰਨ ਦਿਓਲ ਵੀ ਨਜ਼ਰ ਆਵੇਗਾ। -ਏਐੱਨਆਈ

Advertisement

Advertisement
Author Image

joginder kumar

View all posts

Advertisement
Advertisement
×