ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਜਵਲ ਰੇਵੰਨਾ 31 ਨੂੰ ਸਿੱਟ ਅੱਗੇ ਪੇਸ਼ ਹੋਵੇਗਾ

07:10 AM May 28, 2024 IST

ਬੰਗਲੂਰੂ, 27 ਮਈ
ਵਿਦੇਸ਼ ਜਾਣ ਤੋਂ ਠੀਕ ਇੱਕ ਮਹੀਨੇ ਬਾਅਦ ਕਰਨਾਟਕ ਦੇ ਹਾਸਨ ਤੋਂ ਜਨਤਾ ਦਲ (ਐੱਸ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੇ ਕਿਹਾ ਕਿ ਉਹ 31 ਮਈ ਨੂੰ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਸਾਹਮਣੇ ਪੇਸ਼ ਹੋਵੇਗਾ ਜੋ ਉਸ ’ਤੇ ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਸਬੰਧੀ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।
ਉਸ ਨੇ ਆਪਣੇ ਖ਼ਿਲਾਫ਼ ਦਰਜ ਕੀਤੇ ਗਏ ਕੇਸਾਂ ਨੂੰ ‘ਝੂਠਾ’ ਤੇ ‘ਸਿਆਸੀ ਸਾਜ਼ਿਸ਼’ ਦਾ ਹਿੱਸਾ ਦਸਦਿਆਂ ਕਿਹਾ ਕਿ ਉਹ ਤਣਾਅ ’ਚ ਚਲਾ ਗਿਆ ਸੀ। ਉਸ ਨੇ ਇੱਕ ਮੀਡੀਆ ਚੈਨਲ ’ਤੇ ਪ੍ਰਸਾਰਿਤ ਵੀਡੀਓ ਬਿਆਨ ’ਚ ਕਿਹਾ, ‘ਮੈਂ ਨਿੱਜੀ ਤੌਰ ’ਤੇ 31 ਮਈ ਨੂੰ ਸਵੇਰੇ 10 ਵਜੇ ਸਿੱਟ ਦੇ ਸਾਹਮਣੇ ਪੇਸ਼ ਹੋ ਕੇ ਜਾਂਚ ’ਚ ਸਹਿਯੋਗ ਕਰਾਂਗਾ ਅਤੇ ਇਨ੍ਹਾਂ (ਦੋਸ਼ਾਂ) ਦਾ ਜਵਾਬ ਦੇਵਾਂਗਾ। ਮੈਨੂੰ ਨਿਆਂ ਪਾਲਿਕਾ ’ਚ ਪੂਰਾ ਭਰੋਸਾ ਹੈ ਅਤੇ ਯਕੀਨ ਹੈ ਕਿ ਮੈਂ ਅਦਾਲਤ ਰਾਹੀਂ ਝੂਠੇ ਕੇਸਾਂ ’ਚ ਨਿਰਦੋਸ਼ ਸਾਬਤ ਹੋ ਕੇ ਦਿਖਾਵਾਂਗਾ।’
ਪ੍ਰਜਵਲ ਦੀ ਪਾਰਟੀ ਜਨਤਾ ਦਲ (ਸੈਕੁਲਰ) ਜਾਂ ਉਸ ਦੇ ਪਰਿਵਾਰ ਵੱਲੋਂ ਤੁਰੰਤ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਪ੍ਰਜਵਲ ਨੇ ਕਿਹਾ ਕਿ ਉਹ ਆਪਣੇ ਮਾਪਿਆਂ, ਦਾਦਾ ਐੱਚਡੀ ਦੇਵਗੌੜਾ, ਚਾਚਾ ਤੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ, ਸੂਬੇ ਦੇ ਲੋਕਾਂ ਤੇ ਪਾਰਟੀ ਵਰਕਰਾਂ ਤੋਂ ਮੁਆਫ਼ੀ ਮੰਗਦਾ ਹੈ। ਉਸ ਨੇ ਕਿਹਾ ਕਿ ਉਹ ਇਹ ਦੱਸਣ ਲਈ ਸਾਹਮਣੇ ਆਇਆ ਸੀ ਕਿ ਉਹ ਵਿਦੇਸ਼ ਵਿੱਚ ਕਿੱਥੇ ਹਾਂ। -ਪੀਟੀਆਈ

Advertisement

Advertisement
Advertisement