ਪ੍ਰਾਜਕਤਾ ਕੋਹਲੀ ਅਤੇ ਵਰਿਸ਼ਾਂਕ ਖਨਾਲ ਦੀ ਮੰਗਣੀ ਹੋਈ
ਮੁੰਬਈ: ਅਦਾਕਾਰਾ ਪ੍ਰਾਜਕਤਾ ਕੋਹਲੀ ਨੇ ਆਪਣੇ ਪ੍ਰੇਮੀ ਵਰਿਸ਼ਾਂਕ ਖਨਾਲ ਨਾਲ ਮੰਗਣੀ ਕਰ ਲਈ ਹੈ। ਪ੍ਰਾਜਕਤਾ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਮਗਰੋਂ ਵਰੁਣ ਧਵਨ, ਗੁਨੀਤ ਮੋਂਗਾ ਅਤੇ ‘ਨੈਵਰ ਹੈਵ ਆਈ ਐਵਰ’ ਲਈ ਮਸ਼ਹੂਰ ਮੈਤ੍ਰੇਈ ਰਾਮਾਕ੍ਰਿਸ਼ਨਨ ਸਮੇਤ ਹੋਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਵਰਿਸ਼ਾਂਕ ਪੇਸ਼ੇ ਵਜੋਂ ਵਕੀਲ ਹੈ। ਪ੍ਰਾਜਕਤਾ ਨੇ ਅੱਜ ਉਸ ਨਾਲ ਆਪਣੀ ਤਸਵੀਰ ਸਾਂਝੀ ਕੀਤੀ। ਤਸਵੀਰ ਵਿੱਚ ਉਹ ਆਪਣੀ ਉਂਗਲ ’ਚ ਪਾਈ ਹੀਰੇ ਦੀ ਮੁੰਦਰੀ ਦਿਖਾ ਰਹੀ ਹੈ। ਅਦਾਕਾਰਾ ਨੇ ਤਸਵੀਰ ਹੇਠਾਂ ਲਿਖਿਆ, ‘‘ਵਰਿਸ਼ਾਂਕ ਹੁਣ ਮੇਰਾ ਸਾਬਕਾ ਪ੍ਰੇਮੀ ਹੈ।’’ ਇਸ ਮਗਰੋਂ ਉਨ੍ਹਾਂ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਮੈਤ੍ਰੇਈ ਰਾਮਾਕ੍ਰਿਸ਼ਨਨ ਨੇ ਕਿਹਾ, ‘‘ਸ਼ੁੱਭਕਾਮਨਾਵਾਂ।’’ ਇਸੇ ਤਰ੍ਹਾਂ ਵਰੁਣ ਧਵਨ ਨੇ ‘ਲਾਲ ਦਿਲ’ ਵਾਲਾ ਇਮੋਜੀ ਭੇਜਿਆ। ਗੁਨੀਤ ਮੋਂਗਾ ਨੇ ਕਿਹਾ, ‘‘ਬਹੁਤ ਚੰਗੀ ਖ਼ਬਰ। ਦੋਵਾਂ ਨੂੰ ਮੁਬਾਰਕਾਂ।’’ ਜ਼ਿਕਰਯੋਗ ਹੈ ਕਿ ਪ੍ਰਾਜਕਤਾ ਅਤੇ ਵਰਿਸ਼ਾਂਕ ਪਿਛਲੇ ਕਈ ਸਾਲਾਂ ਤੋਂ ਦੋਸਤ ਹਨ। ਦੋਵੇਂ ਇਸ ਵੇਲੇ ਅਮਰੀਕਾ ਰਹਿ ਰਹੇ ਹਨ। ‘ਜੁਗ ਜੁਗ ਜੀਓ’ ਪ੍ਰਾਜਕਤਾ ਦੀ ਪਹਿਲੀ ਫਿਲਮ ਸੀ। ਇਸ ਤੋਂ ਇਲਾਵਾ ਉਹ ਸੀਰੀਜ਼ ‘ਮਿਸਮੈਚਡ’ ਅਤੇ ਫਿਲਮ ‘ਨੀਅਤ’ ਵਿੱਚ ਵੀ ਕੰਮ ਕਰ ਚੁੱਕੀ ਹੈ। ਆਉਂਦੇ ਦਿਨਾਂ ਵਿੱਚ ਉਸ ਦਾ ਨਾਵਲ ‘ਟੂ ਗੁੱਡ ਟੂ ਬੀ ਟਰੂ’ ਰਿਲੀਜ਼ ਹੋ ਰਿਹਾ ਹੈ। -ਆਈਏਐੱਨਐੱਸ