ਪ੍ਰਗਨਾਨੰਦਾ ਨੇ ਟਾਟਾ ਸ਼ਤਰੰਜ ਦਾ ਖਿਤਾਬ ਜਿੱਤਿਆ
06:23 AM Feb 04, 2025 IST
Advertisement
ਵਿਕ ਆਨ ਜ਼ੀ (ਨੈਦਰਲੈਂਡਜ਼), 3 ਫਰਵਰੀ
ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਹਮਵਤਨ ਅਤੇ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੂੰ ਹਰਾ ਕੇ ਪਹਿਲੀ ਵਾਰ ਟਾਟਾ ਸਟੀਲ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਜਿੱਤ ਲਿਆ। ਪ੍ਰਗਨਾਨੰਦਾ ਦੀ ਇਸ ਜਿੱਤ ਨਾਲ ਕੌਮਾਂਤਰੀ ਸ਼ਤਰੰਜ ਵਿੱਚ ਭਾਰਤੀ ਖਿਡਾਰੀਆਂ ਦਾ ਦਬਦਬਾ ਜਾਰੀ ਹੈ। ਭਾਰਤੀ ਸ਼ਤਰੰਜ ਦਾ ਗੜ੍ਹ ਬਣ ਚੁੱਕੇ ਸ਼ਹਿਰ ਚੇਨੱਈ ਦੇ 19 ਸਾਲਾ ਪ੍ਰਗਨਾਨੰਦਾ ਨੇ ਟਾਈਬ੍ਰੇਕਰ ਵਿੱਚ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ 18 ਸਾਲਾ ਗੁਕੇਸ਼ ਨੂੰ 2-1 ਨਾਲ ਹਰਾਇਆ। ਦੋਵੇਂ ਖਿਡਾਰੀਆਂ ਨੂੰ 13ਵੇਂ ਗੇੜ ਦੇ ਆਪੋ-ਆਪਣੇ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਮਗਰੋਂ ਦੋਵਾਂ ਦੇ ਅੰਕ 8.5-8.5 ਅੰਕ ਸਨ। ਗੁਕੇਸ਼ ਨੂੰ ਹਮਵਤਨ ਅਰਜੁਨ ਏਰੀਗੈਸੀ ਜਦਕਿ ਪ੍ਰਗਨਾਨੰਦਾ ਨੂੰ ਜਰਮਨੀ ਦੇ ਵਿਨਸੈਂਟ ਕੀਮਰ ਨੇ ਹਰਾਇਆ। ਗੁਕੇਸ਼ ਨੇ ਟਾਈਬ੍ਰੇਕਰ ਵਿੱਚ ਪਹਿਲੀ ਬਾਜ਼ੀ ਜਿੱਤ ਕੇ ਲੀਡ ਲੈ ਲਈ ਸੀ ਪਰ ਪ੍ਰਗਨਾਨੰਦਾ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੀਆਂ ਦੋ ਬਾਜ਼ੀਆਂ ਜਿੱਤ ਕੇ ਚੈਂਪੀਅਨ ਬਣਿਆ। -ਪੀਟੀਆਈ
Advertisement
Advertisement
Advertisement