ਪ੍ਰਦੀਪ ਧੀਮਾਨ ਪ੍ਰਧਾਨ ਨਿਯੁਕਤ
07:51 AM Aug 29, 2024 IST
ਫਗਵਾੜਾ: ਸ੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਵੱਲੋਂ ਸਰਬਸੰਮਤੀ ਨਾਲ ਪ੍ਰਦੀਪ ਧੀਮਾਨ ਨੂੰ ਸ੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਫਗਵਾੜਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਨਾਮ ਸਿੰਘ ਜੂਤਲਾ ਨੂੰ ਜਨਰਲ ਸਕੱਤਰ ਤੇ ਵਿਕਰਮਜੀਤ ਚੱਗਰ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਚੁਣੇ ਹੋਏ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਉਹ ਦਿਨ ਰਾਤ ਮਿਹਨਤ ਕਰ ਕੇ ਹਸਪਤਾਲ ਨੂੰ ਹੋਰ ਤਰੱਕੀ ਵੱਲ ਲਿਜਾਉਣਗੇ। ਇਸ ਮੌਕੇ ਸੀ.ਏ. ਮੁਕੇਸ਼ ਗੇਰਾ, ਧਰਮਿੰਦਰ ਸੋਨੀ, ਸੁਰਿੰਦਰਪਾਲ ਧੀਮਾਨ, ਜਸਪਾਲ ਸਿੰਘ ਲਾਲ, ਅਰੁਣ ਰੂਪਰਾਏ, ਸੁਭਾਸ਼ ਧੀਮਾਨ, ਇੰਦਰਜੀਤ ਸਿੰਘ ਮਠਾੜੂ, ਭੁਪਿੰਦਰ ਸਿੰਘ ਜੰਡੂ, ਸੁਰਿੰਦਰ ਸਿੰਘ ਕਲਸੀ, ਰਵਿੰਦਰ ਸਿੰਘ ਪਨੇਸਰ, ਸੁਖਵਿੰਦਰ ਸਿੰਘ ਕੁੰਦੀ, ਜਸਵੰਤ ਰਾਏ, ਸੂਰਜ ਧੀਮਾਨ, ਨਰਿੰਦਰ ਸਿੰਘ, ਬਲਵੰਤ ਰਾਏ ਧੀਮਾਨ, ਰਜਿੰਦਰ ਧੀਮਾਨ, ਪ੍ਰੇਮਦੀਪ ਚੱਗਰ ਤੇ ਸੁਖਦੇਵ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement