ਪੈਰਿਸ ਵਿੱਚ ਮੁਕਾਬਲੇ ਤੋਂ ਪਹਿਲਾਂ ਮਨੂ ਨਾਲ ਮਸਾਂ 30 ਮਿੰਟ ਅਭਿਆਸ ਕੀਤਾ: ਸਰਬਜੋਤ
07:49 AM Aug 25, 2024 IST
Advertisement
ਬੰਗਲੂਰੂ: ਮਨੂ ਭਾਕਰ ਨਾਲ ਮਿਲ ਕੇ ਭਾਰਤ ਨੂੰ ਨਿਸ਼ਾਨੇਬਾਜ਼ੀ ਦੇ ਮਿਕਸਡ ਟੀਮ ਮੁਕਾਬਲੇ ਵਿੱਚ ਪਹਿਲਾ ਓਲੰਪਿਕ ਤਗ਼ਮਾ ਜਿਤਾਉਣ ਵਾਲੇ ਸਰਬਜੋਤ ਸਿੰਘ ਨੇ ਅੱਜ ਕਿਹਾ ਕਿ ਆਪਣੇ ਮੁਕਾਬਲੇ ਤੋਂ ਪਹਿਲਾਂ ਉਨ੍ਹਾਂ ਨੂੰ ਮੁਸ਼ਕਲ ਨਾਲ ਹੀ ਇਕੱਠਿਆਂ ਅਭਿਆਸ ਕਰਨ ਦਾ ਮੌਕਾ ਮਿਲਿਆ ਸੀ। ਉਸ ਨੇ ਕਿਹਾ, “ਮੇਰੀ ਟ੍ਰੇਨਿੰਗ 9 ਵਜੇ ਹੋਈ ਅਤੇ ਉਸ ਦੀ 12 ਵਜੇ। ਦੋਵਾਂ ਦੀ ਸਿਖਲਾਈ ਵੱਖੋ-ਵੱਖਰੀ ਸੀ। ਮਿਕਸਡ ਸਿਖਲਾਈ ਸੈਸ਼ਨ 30 ਮਿੰਟ ਤੱਕ ਚੱਲਿਆ।’’ ਉਸ ਨੇ ਕਿਹਾ, ‘‘ਸਾਡੀ ਗੱਲਬਾਤ ਆਮ ਤੌਰ ’ਤੇ ਸੰਖੇਪ ਜਿਹੀ ਹੁੰਦੀ ਸੀ। ਇਹ ਗੱਲਬਾਤ ਸਿਰਫ ‘ਆਪਣਾ ਸੌ ਫ਼ੀਸਦ ਦੇਣਾ ਹੈ’ ਤੱਕ ਹੀ ਸੀਮਤ ਹੁੰਦੀ ਸੀ। -ਪੀਟੀਆਈ
Advertisement
Advertisement
Advertisement