ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਪ੍ਰਚੰਡ’ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਕਰਨ: ਨੇਪਾਲੀ ਕਾਂਗਰਸ

07:09 AM Jul 04, 2024 IST

ਕਾਠਮੰਡੂ, 3 ਜੁਲਾਈ
ਨੇਪਾਲੀ ਕਾਂਗਰਸ ਨੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੂੰ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਕਰਨ ਦੀ ਅਪੀਲ ਕੀਤੀ ਹੈ। ਨੇਪਾਲ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਨੇ ਸਾਬਕਾ ਗੁਰੀਲਾ ਆਗੂ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਅਜੇ ਇਕ ਦਿਨ ਪਹਿਲਾਂ ਸੀਪੀਐੱਨ-ਯੂਐੱਮਐੱਲ ਨਾਲ ਸੱਤਾ ਭਾਈਵਾਲੀ ਨੂੰ ਲੈ ਕੇ ਸਮਝੌਤਾ ਕੀਤਾ ਹੈ। ਉਧਰ ਪ੍ਰਧਾਨ ਮੰਤਰੀ ਪ੍ਰਚੰਡ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਨ੍ਹਾਂ ਕਿਹਾ ਕਿ ਉਹ ਸੰਸਦ ਵਿਚ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਗੇ।
ਨੇਪਾਲੀ ਕਾਂਗਰਸ ਦੀ ਸੈਂਟਰਲ ਵਰਕ ਪਰਫਾਰਮੈਂਸ ਕਮੇਟੀ (ਸੀਡਬਲਿਊਸੀ) ਨੇ ਅੱਜ ਪਾਰਟੀ ਪ੍ਰਧਾਨ ਸ਼ੇਰ ਬਹਾਦਰ ਦਿਓਬਾ ਦੀ ਬੁੱਧਨੀਕਾਂਠਾ ਸਥਿਤ ਰਿਹਾਇਸ਼ ’ਤੇ ਬੈਠਕ ਕਰਕੇ ਮੌਜੂਦਾ ਸਿਆਸੀ ਹਾਲਾਤ ਤੇ ਪਾਰਟੀ ਦੀ ਭਵਿੱਖੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ। ਇਹ ਬੈਠਕ ਅਜਿਹੇ ਮੌਕੇ ਹੋਈ ਜਦੋਂ ਅਜੇ ਇਕ ਦਿਨ ਪਹਿਲਾਂ ਨੇਪਾਲੀ ਕਾਂਗਰਸ ਦੇ ਪ੍ਰਧਾਨ ਦਿਓਬਾ ਤੇ ਨੇਪਾਲ ਦੀ ਕਮਿਊਨਿਸਟ ਪਾਰਟੀ-ਯੂਨੀਫਾਈਡ ਮਾਰਕਸਵਾਦੀ ਲੈਨਿਨਵਾਦੀ (ਸੀਪੀਐੱਨ-ਯੂਐੱਮਐੱਲ) ਦੇ ਚੇਅਰਮੈਨ ਕੇਪੀ ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਪ੍ਰਚੰਡ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਨੂੰ ਲਾਂਭੇ ਕਰਨ ਲਈ ਨਵੀਂ ਸਰਕਾਰ ਦੇ ਗਠਨ ਲਈ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਹੈ।
ਪਾਰਟੀ ਦੇ ਤਰਜਮਾਨ ਡਾ. ਪ੍ਰਕਾਸ਼ ਸ਼ਰਨ ਮਾਹਤ ਨੇ ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਭ ਤੋਂ ਵੱਡੀਆਂ ਪਾਰਟੀਆਂ- ਨੇਪਾਲੀ ਕਾਂਗਰਸ ਤੇ ਯੂਐੱਮਐੱਲ ਵੱਲੋਂ ਸਮਝੌਤਾ ਕੀਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਨੂੰ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਕਰ ਦੇਣਾ ਚਾਹੀਦਾ ਹੈ। ਹੋਰਨਾਂ ਪਾਰਟੀਆਂ ਨੇ ਵੀ ਇਸ ਨਵੇਂ ਗੱਠਜੋੜ ਦੀ ਹਮਾਇਤ ਕੀਤੀ ਹੈ। ਲਿਹਾਜ਼ਾ ਨੇਪਾਲੀ ਕਾਂਗਰਸ ਸੀਡਬਲਿਊਸੀ ਨੇ ਪ੍ਰਧਾਨ ਮੰਤਰੀ ਨੂੰ ਰਾਹ ਪੱਧਰਾ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।’’ ਮਾਹਤ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਨੇ ਨਾਂਹ-ਨੁੱਕਰ ਕੀਤੀ ਤਾਂ ਨਵੀਂ ਸਰਕਾਰ ਦਾ ਗਠਨ ਸੰਵਿਧਾਨਕ ਅਮਲ ਜ਼ਰੀਏ ਕੀਤਾ ਜਾਵੇਗਾ। -ਪੀਟੀਆਈ

Advertisement

Advertisement
Advertisement