ਪ੍ਰਭਜੋਤ ਕੌਰ ਅਤੇ ਨਿਰਭੈ ਭੱਟੀ ਨੂੰ ਬਿਹਤਰੀਨ ਵਾਲੰਟੀਅਰ ਚੁਣਿਆ
ਭਗਵਾਨ ਦਾਸ ਸੰਦਲ
ਦਸੂਹਾ, 27 ਮਾਰਚ
ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ ਵਿਚ ਸਕੂਲ ਆਫ ਐਮੀਨੈਂਸ ਦੇ ਕੌਮੀ ਸੇਵਾ ਯੋਜਨਾ ਵਿਭਾਗ ਵੱਲੋਂ ਪ੍ਰਿੰ. ਗੁਰਦਿਆਲ ਸਿੰਘ ਦੀ ਅਗਵਾਈ ਹੇਠ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਅਫ਼ਸਰ ਲੈਕਚਰਾਰ ਬਲਜੀਤ ਸਿੰਘ ਨੇ ਦੱਸਿਆ ਕਿ ਕੌਮੀ ਸੇਵਾ ਯੋਜਨਾ ਵਿਭਾਗ ਦੇ ਵਾਲੰਟੀਅਰਾਂ ਵੱਲੋਂ ਰਾਸ਼ਟਰ ਨਿਰਮਾਣ ’ਚ ਵੱਡਾ ਯੋਗਦਾਨ ਪਾਇਆ ਹੈ। ਸਮਾਗਮ ਦੌਰਾਨ ਕਾਮਰਸ ਦੀ ਪ੍ਰਭਜੋਤ ਕੌਰ ਤੇ ਵੋਕੇਸ਼ਨਲ ਵਿਭਾਗ ਦੇ ਨਿਰਭੈ ਭੱਟੀ ਨੂੰ ਸੈਸ਼ਨ ਦੇ ਸਰਵੋਤਮ ਵਾਲੰਟੀਅਰ ਚੁਣਿਆ ਗਿਆ ਜਦੋਕਿ ਮਨੀਸ਼ਾ ਕੁਮਾਰੀ ਨੂੰ ਬਿਹਤਰੀਨ ਗਾਇਕਾ, ਮਨਪ੍ਰੀਤ ਕੌਰ ਤੇ ਮਾਨਵਜੀਤ ਸਿੰਘ ਨੂੰ ਬਿਹਤਰੀਨ ਡਾਂਸਰ, ਦਲਜੀਤ ਕੌਰ ਤੇ ਗੌਰਵ ਨੂੰ ਬਿਹਤਰੀਨ ਕੈਂਪਰ, ਰਿਆ ਠਾਕੁਰ ਤੇ ਸਾਗਰ ਨੂੰ ਬਿਹਤਰੀਨ ਐਕਟਰ, ਬਬੀਤਾ ਨੂੰ ਬਿਹਤਰੀਨ ਪੇਂਟਰ, ਸਨਾ ਸਿੱਧੂ ਨੂੰ ਬਿਹਤਰੀਨ ਇਨ ਸੋਸ਼ਲ ਸਰਵਿਸ, ਚਹਿਕਦੀਪ ਕੌਰ ਤੇ ਅਭਿਸ਼ੇਕ ਕੁਮਾਰ ਨੂੰ ਬਿਹਤਰੀਨ ਆਲ-ਰਾਊਂਡਰ, ਨਿਰਭੈ ਭੱਟੀ, ਅਭਿਸ਼ੇਕ ਕੁਮਾਰ, ਚੇਤਨ, ਅਕਸ਼ੈ, ਅਜੈ, ਇੰਦਰਜੀਤ ਸਿੰਘ ਨੂੰ ਬਿਹਤਰੀਨ ਐਡਵੈਂਚਰਿਸਟ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ ਪਰਵਿੰਦਰ ਕੁਮਾਰ, ਸਾਹਿਲ ਸ਼ਰਮਾ, ਜਸਵੀਰ ਸਿੰਘ ਤੇ ਸੁਖਦੀਪ ਕੌਰ ਮੌਜੂਦ ਸਨ।