ਪੀਪੀਐੱਸਸੀ ਨੇ 23 ਵੇਅਰ ਹਾਊਸ ਮੈਨੇਜਰ ਦੀਆਂ ਆਸਾਮੀਆਂ ਦਾ ਨਤੀਜਾ ਐਲਾਨਿਆ
08:15 AM Aug 31, 2024 IST
Advertisement
ਪਟਿਆਲਾ (ਪੱਤਰ ਪ੍ਰੇਰਕ): ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐੱਸਸੀ) ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਧੀਨ ਪੈਂਦੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਿੱਚ ਵੇਅਰ ਹਾਊਸ ਮੈਨੇਜਰ ਦੀਆਂ ਆਸਾਮੀਆਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੇਅਰ ਹਾਊਸ ਮੈਨੇਜਰ ਦੀਆਂ 23 ਆਸਾਮੀਆਂ ਲਈ ਕੁੱਲ 284 ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਸੀ। ਵੇਅਰ ਹਾਊਸ ਮੈਨੇਜਰ ਦੀਆਂ ਆਸਾਮੀਆਂ ਦਾ ਨਤੀਜਾ ਵਿਭਾਗ ਦੀ ਵੈੱਬਸਾਈਟ www.ppsc.gov.in ’ਤੇ ਅਪਲੋਡ ਕਰ ਦਿੱਤਾ ਗਿਆ ਹੈ।
Advertisement
Advertisement
Advertisement