ਪੀਪੀਪੀ ਨੇ ਬਿਲਾਵਲ ਭੁੱਟੋ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ
07:48 AM Dec 15, 2023 IST
ਇਸਲਾਮਾਬਾਦ, 14 ਦਸੰਬਰ
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਅੱਠ ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਦੇ ਉਮੀਦਵਾਰ ਹੋਣਗੇ। ਪਾਰਟੀ ਨੇ ਕਿਹਾ ਕਿ ਬਿਲਾਵਲ ਭੁੱਟੋ ਜ਼ਰਦਾਰੀ ਦੇ ਪਿਤਾ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਹੋਣਗੇ। ਪੀਪੀਪੀ ਨੇ ਇਹ ਘੋਸ਼ਣਾ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ (ਪੀਐਮਐਨ-ਐਲ) ਪਾਰਟੀ ਵੱਲੋਂ ਹਾਲ ਹੀ ’ਚ ਆਪਣੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕੀਤੀ ਹੈ। ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਪੀਪੀਪੀ ਦੇ ਸੂਚਨਾ ਸਕੱਤਰ ਐਫ਼. ਕਰੀਮ ਕੁੰਡੀ ਨੇ ਕਿਹਾ ਕਿ ਬਿਲਾਵਲ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ, ‘‘ਸਾਡੀ ਇਹ ਇੱਛਾ ਹੈ ਕਿ 2008 ਨੂੰ ਮੁੜ ਦੁਹਰਾਇਆ ਜਾਵੇ ਅਤੇ ਅਸੀਂ ਆਸਿਫ਼ ਅਲੀ ਜ਼ਰਦਾਰੀ ਨੂੰ ਰਾਸ਼ਟਰਪਤੀ ਬਣਾਈਏ।’’ -ਪੀਟੀਆਈ
Advertisement
Advertisement