ਪਾਵਰਲਿਫਟਿੰਗ: ਭਾਰਤ ਦਾ ਅਸ਼ੋਕ ਛੇਵੇਂ ਸਥਾਨ ’ਤੇ ਰਿਹਾ
12:00 AM Sep 06, 2024 IST
ਪੈਰਿਸ, 5 ਸਤੰਬਰ
Advertisement
ਭਾਰਤ ਦਾ ਅਸ਼ੋਕ ਅੱਜ ਇਥੇ ਪੈਰਾਲੰਪਿਕ ’ਚ ਪੁਰਸ਼ਾਂ ਦੇ 65 ਕਿੱਲੋ ਪੈਰਾ ਪਾਵਰਲਿਫਟਿੰਗ ਦੇ ਫਾਈਨਲ ’ਚ ਛੇਵੇਂ ਸਥਾਨ ’ਤੇ ਰਿਹਾ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ’ਚ ਪੈਂਦੇ ਗੋਹਾਨਾ ਨਾਲ ਸਬੰਧਤ ਅਸ਼ੋਕ ਨੇ ਆਪਣੀ ਪਹਿਲੀ ਕੋਸ਼ਿਸ਼ ’ਚ 196 ਕਿਲੋ, ਦੂਜੀ ਵਿੱਚ 199 ਕਿੱਲੋ ਅਤੇ ਫਿਰ 206 ਕਿੱਲੋਂ ਵਜ਼ਨ ਚੁੱਕਿਆ। ਇਸ ਮੁਕਾਬਲੇ ਚੀਨ ਦੇ ਯੀ ਯੋਊ ਨੇ ਸੋਨ ਤਗ਼ਮਾ ਅਤੇ ਬਰਤਾਨੀਆ ਦੇ ਮਾਰਕ ਸਵੈਨ ਚਾਂਦੀ ਜਦਕਿ ਅਲਜੀਰੀਆ ਦੇ ਹੋਕਾਇਨ ਬੈਟਿਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ। -ਪੀਟੀਆਈ
Advertisement
Advertisement