For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ਝੱਖੜ ਕਾਰਨ ਪਾਵਰਕੌਮ ਦਾ ਪੰਦਰਾਂ ਕਰੋੜ ਦਾ ਨੁਕਸਾਨ

08:36 AM Jun 08, 2024 IST
ਪੰਜਾਬ ’ਚ ਝੱਖੜ ਕਾਰਨ ਪਾਵਰਕੌਮ ਦਾ ਪੰਦਰਾਂ ਕਰੋੜ ਦਾ ਨੁਕਸਾਨ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜੂਨ
ਪੰਜਾਬ ’ਚ ਕਈ ਥਾਈਂ ਆਏ ਝੱਖੜ ਨੇ ਪਾਵਰਕੌਮ ਦਾ ਤਕਰੀਬਨ ਪੰਦਰਾਂ ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ। ਮੁੱਢਲੀਆਂ ਰਿਪੋਰਟਾਂ ਦੌਰਾਨ ਇਸ ਦੌਰਾਨ 1200 ਟਰਾਂਸਫਾਰਮਰ, 6000 ਖੰਭੇ ਅਤੇ ਇਕ ਹਜ਼ਾਰ ਕਿਲੋਮੀਟਰ ਐਲੂਮੀਨੀਅਮ ਤਾਰ (ਕੰਡਕਟਰ) ਦਾ ਨੁਕਸਾਨ ਹੋਇਆ ਹੈ। ਇਸੇ ਕਾਰਨ ਸੂਬੇ ’ਚ ਕਈ ਥਾਈਂ ਬਿਜਲੀ ਬੰਦ ਰਹਿਣ ਦੀਆਂ ਸ਼ਿਕਾਇਤਾਂ ਵੀ ਆਈਆਂ ਪਰ ਪਾਵਰਕੌਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਬਿਜਲੀ ਸਪਲਾਈ ਯਕੀਨੀ ਬਣਾਈ।
ਜ਼ਿਕਰਯੋਗ ਹੈ ਕਿ ਪੰਜ ਜੂਨ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਝੱਖਣ ਆਇਆ ਜਿਸ ਦੌਰਾਨ ਪੀਐੱਸਪੀਸੀਐੱਲ (ਪੰਜਾਬ ਸਟੇਟ ਪਾਵਰ ਕਾਰਪੋਰਸ਼ਨ ਲਿਮਟਿਡ) ਦੇ ਸੂਬੇ ਵਿਚਲੇ 5 ਵਿੱਚੋਂ 4 ਵੰਡ ਜ਼ੋਨਾਂ (ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਜਲੰਧਰ) ਵਿੱਚ ਵੱਡਾ ਨੁਕਸਾਨ ਹੋਇਆ। ਇਸ ਦੌਰਾਨ ਖੰਭੇ ਆਦਿ ਟੁੱਟਣ ਕਾਰਨ 350 ਨਾਨ ਏਪੀ ਫੀਡਰਾਂ (ਕੁੱਲ 6000 ਵਿੱਚੋਂ) ਅਤੇ 750 ਏਪੀ ਫੀਡਰਾਂ (ਕੁੱਲ 7000 ਵਿੱਚੋਂ) ਦੀ ਸਪਲਾਈ ਪ੍ਰਭਾਵਿਤ ਹੋਈ ਪਰ ਪੀਐਸਪੀਸੀਐਲ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਸਪਲਾਈ ਬਹਾਲ ਕਰਨ ਲਈ ਰਾਤ ਭਰ ਮਿਹਨਤ ਕੀਤੀ ਅਤੇ ਸਾਰੇ 250 ਨਾਕਸ ਪ੍ਰਭਾਵਿਤ 66 ਕੇਵੀ ਗਰਿੱਡ ਜਲਦੀ ਹੀ ਬਹਾਲ ਕਰ ਦਿੱਤੇ। ਪਾਵਰਕੌਮ ਦੇ ਇੱਕ ਬੁਲਾਰੇ ਦਾ ਕਹਿਣਾ ਸੀ ਕਿ 6 ਜੂਨ ਬਾਅਦ ਦੁਪਹਿਰ 3 ਵਜੇ ਤੱਕ 98 ਫੀਸਦੀ ਥਾਵਾਂ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਇਨ੍ਹਾਂ ਯਤਨਾਂ ਦੇ ਮੱਦੇਨਜ਼ਰ ਪਾਵਰਕੌਮ ਅਗਲੇ ਦਿਨ ਤਕ 11300 ਮੈਗਾਵਾਟ ਲੋਡ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੋ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×