For the best experience, open
https://m.punjabitribuneonline.com
on your mobile browser.
Advertisement

ਅਸੁਰੱਖਿਅਤ ਮੀਟਰਾਂ ਦੇ ਬਕਸਿਆਂ ਤੋਂ ਪਾਵਰਕੌਮ ਨੇ ਮੂੰਹ ਫੇਰਿਆ

07:35 AM Apr 29, 2024 IST
ਅਸੁਰੱਖਿਅਤ ਮੀਟਰਾਂ ਦੇ ਬਕਸਿਆਂ ਤੋਂ ਪਾਵਰਕੌਮ ਨੇ ਮੂੰਹ ਫੇਰਿਆ
ਪੁਰਾਣੀ ਸਬਜ਼ੀ ਮੰਡੀ ਬਾਜ਼ਾਰ ਵਿੱਚ ਲਟਕ ਰਹੇ ਮੀਟਰਾਂ ਦੇ ਬਕਸੇ। -ਫੋਟੋ: ਸੰਦਲ
Advertisement

ਭਗਵਾਨ ਦਾਸ ਸੰਦਲ
ਦਸੂਹਾ, 28 ਅਪਰੈਲ
ਇੱਥੇ ਅਸੁਰੱਖਿਅਤ ਢੰਗ ਨਾਲ ਲਟਕ ਰਹੇ ਬਿਜਲੀ ਮੀਟਰਾਂ ਦੇ ਬਕਸੇ ਅਤੇ ਤਾਰਾਂ ਲੋਕਾਂ ਲਈ ਜਾਨ ਦਾ ਖੌਅ ਬਣੀਆਂ ਹੋਈਆਂ ਹਨ। ਲੋਕਾਂ ਵੱਲੋਂ ਦਰਜ ਸ਼ਿਕਾਇਤਾਂ ਦੇ ਬਾਵਜੂਦ ਸਬੰਧਤ ਅਧਿਕਾਰੀ ਸਮੱਸਿਆ ਦਾ ਹੱਲ ਨਹੀਂ ਕਰ ਰਹੇ। ਸ਼ਹਿਰ ਦੇ ਕਈ ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਖਸਤਾ ਹਾਲ ਵਿੱਚ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੀਟਰਾਂ ਦੀਆਂ ਤਾਰਾਂ ਅਤੇ ਜੋੜ ਵੀ ਨੰਗੇ ਹਨ। ਕਈ ਵਾਰ ਮੀਂਹ ਦੇ ਪਾਣੀ ਨਾਲ ਮੀਟਰ ਸੜ ਜਾਂਦੇ ਹਨ ਜਿਸ ਦਾ ਖ਼ਾਮਿਆਜ਼ਾ ਖ਼ਪਤਕਾਰਾਂ ਨੂੰ ਭੁਗਤਣਾ ਪੈਂਦਾ ਹੈ। ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਕਾਲੜਾ ਨੇ ਮੰਗ ਕੀਤੀ ਹੈ ਕਿ ਪਾਵਰਕੌਮ ਨੂੰ ਮੀਟਰ ਬਾਹਰ ਕੱਢਣ ਵਿੱਚ ਸਟੇਟ ਇਲੈਕਟ੍ਰੀਸਿਟੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇੱਥੇ ਨਿੱਤ ਲੱਗਦੇ ਬਿਜਲੀ ਦੇ ਲੰਬੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਹਨ। ਦੂਜੇ ਪਾਸੇ ਪਾਵਰਕੌਮ ਦੇ ਅਧਿਕਾਰੀ ਲੋੜੀਂਦੀ ਮੁਰੰਮਤ ਦਾ ਕਾਰਨ ਦੱਸ ਕੇ ਪੱਲਾ ਝਾੜ ਰਹੇ ਹਨ। ਇਲਾਕੇ ਵਿੱਚ ਪਾਵਰਕੌਮ ਵੱਲੋਂ 7-8 ਘੰਟਿਆਂ ਦੇ ਕੱਟ ਲਗਾਏ ਜਾ ਰਹੇ ਹਨ।
ਇਸ ਸਬੰਧੀ ਪਾਵਰਕੌਮ ਦੇ ਐੱਸਡੀਓ ਨੇ ਕਿਹਾ ਕਿ ਉਨ੍ਹਾਂ ਥੋੜ੍ਹੇ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ ਤੇ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਸਬੰਧਤ ਜੇਈਜ਼ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×