For the best experience, open
https://m.punjabitribuneonline.com
on your mobile browser.
Advertisement

ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਪਾਵਰਕੌਮ ਦੇ ਐੱਸਡੀਓ ਅਤੇ ਜੇਈ ਨੂੰ ਦੋ ਸਾਲ ਦੀ ਸਜ਼ਾ

08:28 PM Apr 13, 2025 IST
ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਪਾਵਰਕੌਮ ਦੇ ਐੱਸਡੀਓ ਅਤੇ ਜੇਈ ਨੂੰ ਦੋ ਸਾਲ ਦੀ ਸਜ਼ਾ
Advertisement

ਰਾਮ ਸਰਨ ਸੂਦ
ਅਮਲੋਹ, 13 ਅਪਰੈਲ
ਸਬ ਡਿਵੀਜ਼ਨਲ ਜੂਡੀਸ਼ੀਅਲ ਮੈਜਿਸਟਰੇਟ ਪਰਸਮੀਤ ਰਿਸ਼ੀ ਦੀ ਅਦਾਲਤ ਨੇ ਇਕ ਫ਼ੈਸਲੇ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਸਬ ਡਿਵੀਜ਼ਨਲ ਅਫ਼ਸਰ ਜਸਵਿੰਦਰ ਸਿੰਘ ਅਤੇ ਜੂਨੀਅਰ ਇੰਜਨੀਅਰ ਦਰਸ਼ਨ ਸਿੰਘ ਨੂੰ ਭਾਰਤੀ ਦੰਡਾਵਲੀ ਦੀ ਧਾਰਾ 338 ਤਹਿਤ ਲਾਪ੍ਰਵਾਹੀ ਨਾਲ ਸੱਟ ਪਹੁੰਚਾਉਣ ਦੇ ਦੋਸ਼ ਵਿਚ ਦੋਸ਼ੀ ਠਹਰਾਇਆ ਹੈ। ਇਹ ਕੇਸ 22 ਅਪਰੈਲ 2014 ਦਾ ਹੈ ਜਦੋਂ ਪਿੰਡ ਭਾਦਲਾ ਉਚਾ ਦੇ ਇਕ ਪ੍ਰਾਈਵੇਟ ਇਲੈਕਟ੍ਰੀਸ਼ਨ ਪਰਵਿੰਦਰ ਸਿੰਘ ਨੂੰ ਪਾਵਰਕੌਮ ਦੇ ਅਧਿਕਾਰੀਆਂ ਦੇ ਕਹਿਣ ’ਤੇ 11 ਕੇਵੀ ਦੇ ਟ੍ਰਾਂਸਫ਼ਾਰਮਰ ਦੀ ਮੁਰੰਮਤ ਕਰਦੇ ਸਮੇਂ ਗੰਭੀਰ ਬਿਜਲੀ ਦਾ ਝਟਕਾ ਲੱਗਿਆ ਸੀ। ਅਦਾਲਤ ਨੂੰ ਦਿਤੇ ਸਬੂਤਾਂ ਮੁਤਾਬਕ ਉਸ ਸਮੇਂ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ ਅਤੇ ਕੋਈ ਸੁਰਖਿਆ ਉਪਾਅ ਵੀ ਨਹੀਂ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਪਰਵਿੰਦਰ ਸਿੰਘ ਦੀ ਸੱਜੀ ਬਾਂਹ ਵੱਢਣੀ ਪਈ ਅਤੇ ਉਸ ਦੀ ਸੱਜੀ ਅੱਖ ਦੀ ਰੌਸ਼ਨੀ ਚਲੀ ਗਈ ਸੀ। ਇਸ ਮਾਮਲੇ ਵਿਚ 12 ਸਰਕਾਰੀ ਗਵਾਹ ਜਿਨ੍ਹਾਂ ਵਿਚ ਮੈਡੀਕਲ ਮਾਹਰ ਅਤੇ ਪਾਵਰਕੌਮ ਦੇ ਲਾਈਨਮੈਨ ਸ਼ਾਮਲ ਸਨ, ਦੀ ਸੁਣਵਾਈ ਅਤੇ ਜਾਂਚ ਉਪਰੰਤ ਅਦਾਲਤ ਨੇ ਕਿਹਾ ਕਿ ਦੋਵੇਂ ਵਿਭਾਗਾਂ ਦੇ ਮੁਲਾਜ਼ਮਾਂ ਨੇ ਇਕ ਗੈਰ-ਸਿਖਲਾਈ ਪ੍ਰਾਪਤ ਨਾਗਰਿਕ ਨੂੰ ਬਗੈਰ ਸਹੀ ਕੁਨੈਕਸ਼ਨ ਕੱਟੇ ਜਾਂ ਸੁਰੱਖਿਆ ਉਪਕਰਨਾਂ ਦੇ ਉਚ-ਜੋਖਮ ਵਾਲਾ ਮੁਰੰਮਤ ਕਾਰਜ ਕਰਨ ਦੀ ਹਦਾਇਤ ਦੇ ਕੇ ਲਾਪ੍ਰਵਾਹੀ ਅਤੇ ਕਾਹਲੀ ਵਾਲਾ ਕੰਮ ਕੀਤਾ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਇਸ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਦੋਵੇ ਵਿਭਾਗੀ ਅਧਿਕਾਰੀਆਂ ਨੂੰ ਦੋ ਸਾਲ ਦੀ ਸਜ਼ਾ ਅਤੇ ਇਕ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਅਤੇ ਜੁਰਮਾਨੇ ਦੀ ਰਾਸ਼ੀ ਨਾ ਭਰਨ ਦੀ ਸੂਰਤ ਵਿਚ ਸੱਤ ਦਿਨ ਦੀ ਹੋਰ ਸਜ਼ਾ ਕੱਟਣੀ ਪਵੇਗੀ। ਇਸ ਕੇਸ ਵਿਚ ਮੁਦਈ ਵਲੋਂ ਐਡਵੋਕੇਟ ਮਨੀਸ਼ ਮੋਦੀ ਨੇ ਪੈਰਵੀ ਕੀਤੀ ਜਦੋ ਕਿ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਕਾਰੀ ਵਕੀਲ ਭਵਨ ਕਥੂਰੀਆ ਸਨ। ਐਡਵੋਕੇਟ ਮੋਦੀ ਨੇ ਕਿਹਾ ਕਿ ਅਦਾਲਤ ਦੇ ਇਸ ਫ਼ੈਸਲੇ ਨੇ ਇਸ ਸਿਧਾਂਤ ਦੀ ਪੁਸ਼ਟੀ ਕੀਤੀ ਹੈ ਕਿ ਕੋਈ ਵੀ ਅਧਿਕਾਰੀ ਜਵਾਬਦੇਹੀ ਤੋਂ ਪਿੱਛੇ ਨਹੀਂ ਹੱਟ ਸਕਦਾ ਅਤੇ ਜੇਕਰ ਕਿਸੇ ਸਰਕਾਰੀ ਕਰਮਚਾਰੀ ਦੀ ਲਾਪ੍ਰਵਾਹੀ ਕਾਰਨ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।

Advertisement

Advertisement
Advertisement
Advertisement
Author Image

sukhitribune

View all posts

Advertisement