ਪਾਵਰਕੌਮ ਨੇ 25.72 ਲੱਖ ਰੁਪਏ ਜੁਰਮਾਨਾ ਵਸੂਲਿਆ
08:44 AM Aug 23, 2020 IST
ਪੱਤਰ ਪ੍ਰੇਰਕ
Advertisement
ਹੁਸ਼ਿਆਰਪੁਰ, 22 ਅਗਸਤ
ਬਿਜਲੀ ਚੋਰੀ ਰੋਕਣ ਲਈ ਪੀ.ਐੱਸ.ਪੀ.ਸੀ.ਐੱਲ ਦੀਆਂ ਟੀਮਾਂ ਨੇ ਅੱਜ ਤੜਕੇ ਹੁਸ਼ਿਆਰਪੁਰ ’ਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ 25.72 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ। ਉਪ ਮੁੱਖ ਇੰਜੀਨੀਅਰ ਪੀ.ਐਸ ਖਾਂਬਾ ਨੇ ਦੱਸਿਆ ਕਿ ਚੈਕਿੰਗ ਵਾਸਤੇ 95 ਮੁਲਾਜ਼ਮਾਂ ਦੀਆਂ 23 ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਨੇ ਅੱਜ ਤੜਕੇ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ’ਚ ਛਾਪੇਮਾਰੀ ਕਰਕੇ 1,683 ਕੁਨੈਕਸ਼ਨ ਚੈੱਕ ਕੀਤੇ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਬਿਜਲੀ ਚੋਰੀ ਦੇ 16 ਕੇਸ ਪਾਏ ਗਏ ਜਿਨ੍ਹਾਂ ਕੋਲੋਂ 18.47 ਲੱਖ ਰੁਪਏ ਅਤੇ ਵਾਧੂ ਲੋਡ ਦੇ 117 ਕੇਸ ਪਾਏ ਗਏ ਜਿਨ੍ਹਾਂ ਕੋਲੋਂ 7.25 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ।
Advertisement
Advertisement