ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਵਰਕੌਮ ਅਧਿਕਾਰੀ ਮਸਲਾ ਹੱਲ ਕਰਨ ਦਾ ਭਰੋਸਾ ਦੇ ਕੇ ਪਰਤੇ

11:08 AM Jun 16, 2024 IST
ਪਿੰਡ ਭੁੱਲਰਹੇੜੀ ਵਿੱਚ ਪਾਵਰਕੌਮ ਅਧਿਕਾਰੀਆਂ ਨਾਲ ਕਿਸਾਨ ਆਗੂ।

ਬੀਰਬਲ ਰਿਸ਼ੀ
ਧੂਰੀ, 15 ਜੂਨ
ਪਿੰਡ ਭੁੱਲਰਹੇੜੀ ’ਚ ਨਵੇਂ ਲੱਗ ਰਹੇ 66 ਕੇਵੀ ਗਰਿੱਡ ਦਾ ਰੁਕਿਆ ਕੰਮ ਮੁੜ ਸ਼ੁਰੂ ਕਰਵਾਉਣ ਆਏ ਲਾਈਨ ਟਰਾਂਸਮਿਸ਼ਨ ਅਧਿਕਾਰੀ ਮਸਲੇ ਦੇ ਹੱਲ ਦਾ ਭਰੋਸਾ ਦੇ ਕੇ ਵਾਪਸ ਪਰਤ ਗਏ।
ਅਧਿਕਾਰੀਆਂ ਵੱਲੋਂ ਭਰੋਸਾ ਦੇਣ ’ਤੇ ਕਿਸਾਨ ਆਗੂਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਇਹ ਗਰਿੱਡ ਛੇਤੀ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਹਾਲੇ ਵੀ ਮੱਧਮ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਤਿੰਨ ਕਿਸਾਨ ਧਿਰਾਂ ਦੀ ਅਗਵਾਈ ਹੇਠ ਪਿੰਡ ਦੇ ਕਿਸਾਨਾਂ ਵੱਲੋਂ ਪਾਵਰਕੌਮ ਵਿਰੁੱਧ ਰੋਸ ਵਿਖਾਵਾ ਕਰਨ ਮਗਰੋਂ ਅੱਜ ਉਕਤ ਅਧਿਕਾਰੀ ਪਿੰਡ ਭੁੱਲਰਹੇੜੀ ਪੁੱਜੇ ਸਨ।
ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਅਤੇ ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ 66 ਕੇਵੀ ਗਰਿੱਡ ਤੋਂ ਬਿਜਲੀ ਲਾਈਨਾਂ ਪਾਉਣ ਮੌਕੇ ਇਕ ਸਨਅਤਕਾਰ ਨੇ ਬਿਜਲੀ ਦਾ ਇਕ ਟਾਵਰ ਲਾਉਣ ਤੋਂ ਰੋਕ ਦਿੱਤਾ ਸੀ ਤੇ ਉਹ ਬਿਜਲੀ ਲਾਈਨ ਦੀ ਦਿਸ਼ਾ ਬਦਲਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਅਧਿਕਾਰੀ ਇਸ ਮਾਮਲੇ ’ਤੇ ਠੋਸ ਕਾਰਵਾਈ ਕਰਨ ਤੋਂ ਲਗਾਤਾਰ ਕੰਨੀ ਕਤਰਾਅ ਰਹੇ ਹਨ। ਉਕਤ ਆਗੂਆਂ ਨੇ ਪਾਵਰਕੌਮ ਲਾਈਨ ਟਰਾਂਸਮਿਸ਼ਨ ਦੇ ਐਕਸੀਅਨ ਤੇ ਹੋਰ ਅਧਿਕਾਰੀਆਂ ਨਾਲ ਹੋਈ ਮੁਲਾਕਾਤ ਬਾਰੇ ਦੱਸਿਆ ਕਿ ਅਧਿਕਾਰੀਆਂ ਨੇ ਸਬੰਧਤ ਵਿਅਕਤੀ ਨੂੰ ਕੱਢੇ ਨੋਟਿਸ ਦਾ ਵੇਰਵਾ ਦਿੰਦੇ ਹੋਏ ਮਸਲਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪਾਵਰਕੌਮ ਲਾਈਨ ਟਰਾਂਸਮਿਸ਼ਨ ਦੇ ਐਕਸੀਅਨ ਦਾ ਪੱਖ ਜਾਨਣ ਲਈ ਗੱਲ ਕੀਤੀ ਤਾਂ ਉਨ੍ਹਾਂ ਮਸਲੇ ਦੇ ਹੱਲ ਲਈ ਵਿਭਾਗੀ ਗੱਲਬਾਤ ਚੱਲ ਰਹੀ ਕਹਿ ਕੇ ਫੋਨ ਕੱਟ ਦਿੱਤਾ।

Advertisement

Advertisement