For the best experience, open
https://m.punjabitribuneonline.com
on your mobile browser.
Advertisement

ਪਾਵਰਕੌਮ ਨੇ ਅਸੁਰੱਖਿਅਤ ਮੀਟਰਾਂ ਦੇ ਬਕਸੇ ਠੀਕ ਕੀਤੇ

07:07 AM May 02, 2024 IST
ਪਾਵਰਕੌਮ ਨੇ ਅਸੁਰੱਖਿਅਤ ਮੀਟਰਾਂ ਦੇ ਬਕਸੇ ਠੀਕ ਕੀਤੇ
ਮੀਟਰਾਂ ਦੇ ਬਕਸਿਆਂ ਦੀ ਜਾਂਚ ਕਰਦੇ ਹੋਏ ਏਈਈ ਸੁਰਿੰਦਰ ਸਿੰਘ ਤੇ ਹੋਰ।
Advertisement

ਭਗਵਾਨ ਦਾਸ ਸੰਦਲ
ਦਸੂਹਾ, 1 ਮਈ
ਇੱਥੇ ਸ਼ਹਿਰ ਦੇ ਕਈ ਬਾਜ਼ਾਰਾਂ ਤੇ ਮੁਹੱਲਿਆਂ ਵਿੱਚ ਅਸੁਰੱਖਿਅਤ ਢੰਗ ਨਾਲ ਲਟਕ ਰਹੇ ਮੀਟਰਾਂ ਦੇ ਬਕਸੇ ਅਤੇ ਨੰਗੀਆਂ ਤਾਰਾਂ ਲੋਕਾਂ ਲਈ ਜਾਨ ਦਾ ਖੌਅ ਬਣੀਆਂ ਹੋਈਆਂ ਸਨ। ਇਨ੍ਹਾਂ ਨੂੰ ਠੀਕ ਕਰਨ ਲਈ ਪਾਵਰਕੌਮ ਦੇ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ 29 ਅਪਰੈਲ ਨੂੰ ‘ਅਸੁਰੱਖਿਅਤ ਮੀਟਰਾਂ ਦੇ ਬਕਸਿਆਂ ਤੋਂ ਪਾਵਰਕੌਮ ਨੇ ਮੂੰਹ ਫੇਰਿਆ’ ਸਿਰਲੇਖ ਹੇਠ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਖ਼ਬਰ ਮਗਰੋਂ ਪਾਵਰਕੌਮ ਨੇ ਕਾਰਵਾਈ ਸ਼ੁਰੂ ਕੀਤੀ ਹੈ। ਪਾਵਰਕੋਮ ਦੇ ਏਈਈ ਸੁਰਿੰਦਰ ਸਿੰਘ ਤੇ ਜੇਈ ਸੁਖਜਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਵੱਖ-ਵੱਖ ਥਾਵਾਂ ’ਤੇ ਮੀਟਰਾਂ ਦੇ ਲਟਕ ਰਹੇ ਬਕਸਿਆਂ ਦੀ ਪਛਾਣ ਕੀਤੀ। ਇਸ ਦੌਰਾਨ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜ ਵੀ ਠੀਕ ਕੀਤੇ ਗਏ। ਏਈਈ ਸੁਰਿੰਦਰ ਸਿੰਘ ਨੇ ਕਿਹਾ ਕਿ ਮੀਟਰਾਂ ਦੇ ਬਕਸਿਆਂ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾਵੇਗਾ। ਇਸ ਮੌਕੇ ਲਾਈਨਮੈਨ ਗੁਰਵਿੰਦਰ ਸਿੰਘ, ਹਰਦੇਵ ਸਿੰਘ, ਰਿੰਕੂ ਮਹਿਰਾ ਤੇ ਰਾਜੂ ਟੁਕਰਾਲ ਵੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×