ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਵਰਕੌਮ: ਅੱਠ ਮਹੀਨੇ ਤੋਂ ਸਰਵਿਸ ਬੁੱਕਾਂ ਦੇ ਕੇਸ ਰੁਕਣ ਕਾਰਨ ਮੁਲਾਜ਼ਮ ਪ੍ਰੇਸ਼ਾਨ

07:53 AM Jun 27, 2024 IST
ਪਾਵਰਕੌਮ ਬਾਦਲ ਦੇ ਡਿਵੀਜ਼ਨਲ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਮੁਲਾਜ਼ਮ।

ਇਕਬਾਲ ਸਿੰਘ ਸ਼ਾਂਤ
ਲੰਬੀ, 26 ਜੂਨ
ਪਿਛਲੇ ਅੱਠ ਮਹੀਨਿਆਂ ਤੋਂ ਮੁਲਾਜ਼ਮਾਂ ਦੀਆਂ ਸਰਵਿਸ ਬੁੱਕਾਂ ਦੇ ਕੇਸ ਰੁਕਣ ਕਾਰਨ ਉਹ ਪਾਵਰਕੌਮ ਦੀ ਡਿਵੀਜ਼ਨ ਬਾਦਲ ਅੱਗੇ ਧਰਨੇ ਲਾਉਣ ਲਈ ਮਜਬੂਰ ਹਨ। ਮੰਡਲ ਵਿੱਚ ਸਰਵਿਸ ਬੁੱਕਾਂ ਦਾ ਕੰਮ 14 ਨਵੰਬਰ 2023 ਤੋਂ ਰੁਕਿਆ ਪਿਆ ਹੈ।
ਮੰਡਲ ਬਾਦਲ ਦੇ ਕਰੀਬ ਚਾਰ ਦਰਜਨ ਮੌਜੂਦਾ ਤੇ ਸੇਵਾਮੁਕਤ ਮੁਲਾਜ਼ਮ ਵਿੱਤੀ ਲਾਭ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਸੁਣਵਾਈ ਨਾ ਹੋਣ ’ਤੇ ਤਪਾ ਬਿਜਲੀ ਅਮਲੇ ਨੇ ਅੱਜ ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਸੀਨੀਅਰ ਕਾਰਜਕਾਰੀ ਇੰਜਨੀਅਰ ਦਫਤਰ ਮੰਡਲ ਬਾਦਲ ਅੱਗੇ ਧਰਨਾ ਦਿੱਤਾ। ਕਮੇਟੀ ਪ੍ਰਧਾਨ ਸਤਪਾਲ, ਸਕੱਤਰ ਸੁਸ਼ਾਂਤ, ਪੈਨਸ਼ਨਰ ਐਸੋਸੀਏਸਨ ਦੇ ਮੰਡਲ ਪ੍ਰਧਾਨ ਸੁੰਦਰਪਾਲ, ਦਿਲਾਵਰ ਸਿੰਘ, ਨਿਤੀਸ਼ ਕੁਮਾਰ, ਰਾਕੇਸ਼ ਕੁਮਾਰ, ਜੇਈ ਐਸੋਸੀਏਸ਼ਨ ਦੇ ਆਗੂ ਗੁਰਲਾਭ ਸਿੰਘ ਦਾ ਕਹਿਣਾ ਹੈ ਕਿ ਕਰੀਬ ਅੱਠ ਮਹੀਨੇ ਤੋਂ ਸਰਵਿਸ ਬੁੱਕਾਂ ਨਾਲ ਸਬੰਧਤ ਕੇਸ ਰੁਕੇ ਹੋਏ ਹਨ। ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਸੀਨੀਅਰ ਕਾਰਜਕਾਰਜੀ ਇੰਜਨੀਅਰ ਵੱਲੋਂ ਮੰਗਾਂ ਨੂੰ ਲਮਕਾਇਆ ਜਾ ਰਿਹਾ ਹੈ।
ਦੂਜੇ ਪਾਸੇ, ਸੀਨੀਅਰ ਕਾਰਜਕਾਰੀ ਇੰਜਨੀਅਰ ਯੋਧਵੀਰ ਸਿੰਘ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀ ਮੰਗ ਜਾਇਜ਼ ਹਨ। ਉਨ੍ਹਾਂ ਦੇ ਵਿੱਤੀ ਲਾਭ ਰੁਕੇ ਹੋਏ ਹਨ। ਮੰਡਲ ਲੇਖਾਕਾਰ ਸਰਵਿਸ ਬੁੱਕਾਂ ਬਾਰੇ ਆਖਦੇ ਹਨ ਕਿ ਇਹ ਕੰਮ ਸੁਪਰਡੈਂਟ ਦਾ ਹੈ। ਜਦਕਿ ਪਾਵਰਕੌਮ ਦੀਆਂ ਬਾਕੀ ਡਿਵੀਜ਼ਨਾਂ ਵਿੱਚ ਲੇਖਾਕਾਰ ਹੀ ਸਰਵਿਸ ਬੁੱਕਾਂ ਦਾ ਕੰਮ ਕਰਦੇ ਹਨ। ਉਨ੍ਹਾਂ ਲੇਖਾਕਾਰ ਦੇ ਪੱਖ ਦੀ ਪੁਸ਼ਟੀ ਲਈ ਪਾਵਰਕੌਮ ਜ਼ੋਨ ਬਠਿੰਡਾ ਦੇ ਚੀਫ਼ ਤੋਂ ਹਦਾਇਤ ਮੰਗੀ ਸੀ। ਚੀਫ਼ ਦਫ਼ਤਰ ਨੇ ਲਿਖਤੀ ਤੌਰ ’ਤੇ ਇਸ ਕਾਰਜ ਨੂੰ ਮੰਡਲ ਲੇਖਾਕਾਰ ਵੱਲੋਂ ਕਰਨ ਯੋਗ ਦੱਸਿਆ ਹੈ। ਨਿਰਦੇਸ਼ਾਂ ਦੇ ਬਾਵਜੂਦ ਮੰਡਲ ਲੇਖਾਕਾਰ ਇਸ ਕਾਰਜ ਤੋਂ ਇਨਕਾਰੀ ਹੈ।
ਡਿਵੀਜ਼ਨ ਦੇ ਮੰਡਲ ਲੇਖਾਕਾਰ ਵਿਨੋਦ ਯਾਦਵ ਨੇ ਕਿਹਾ ਕਿ ਬਠਿੰਡਾ ਜ਼ੋਨ ਦੇ ਪਾਵਰਕੌਮ ਚੀਫ਼ ਵੱਲੋਂ ਜਾਰੀ ਹਦਾਇਤਾਂ 1980 ਦੀਆਂ ਹਨ। ਉਸ ਦੇ ਉਪਰੰਤ 1985 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਕਮਰਸ਼ੀਅਲ ਅਕਾਊਂਟਿੰਗ ਸਿਸਟਮ ਲਾਗੂ ਹੋਣ ’ਤੇ ਡਿਊਟੀਆਂ ਵੰਡੀਆਂ ਗਈਆਂ। ਸਰਵਿਸ ਬੁੱਕਾਂ ਦਾ ਕੰਮਕਾਜ ਅਮਲਾ ਸ਼ਾਖਾ (ਸੁਪਰਡੈਂਟ) ਦੇ ਹਿੱਸੇ ਆਇਆ। ਉਧਰ, ਡਿਵੀਜ਼ਨ ਦੇ ਸੁਪਰਡੈਂਟ ਸੰਦੀਪ ਗੋਇਲ ਦਾ ਕਹਿਣਾ ਸੀ ਕਿ ਪਾਵਰਕੌਮ ਦੀਆਂ ਹੋਰਨਾਂ ਡਿਵੀਜ਼ਨਾਂ ਵਿੱਚ ਸਰਵਿਸ ਬੁੱਕਾਂ ਦਾ ਕੰਮ ਨਿਰਵਿਵਾਦ ਮੰਡਲ ਲੇਖਾਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਹ ਮਸਲਾ ਮੰਡਲ ਲੇਖਾਕਾਰ ਵੱਲੋਂ ਬਾਦਲ ਡਿਵੀਜ਼ਨ ਵਿੱਚ ਕੰਮ ਰੋਕਣ ਕਰਕੇ ਖੜ੍ਹਾ ਕੀਤਾ ਗਿਆ ਹੈ। ਅੱਜ ਧਰਨੇ ਦੇ ਬਾਵਜੂਦ ਮਾਮਲਾ ਕਿਸੇ ਤਣ-ਪੱਤਣ ਨਾ ਲੱਗਣ ਮਗਰੋਂ ਸੰਘਰਸ਼ ਨੂੰ ਤੇਜ਼ ਕਰਨ ਦੀ ਰੌਂਅ ਵਿੱਚ ਹਨ।

Advertisement

Advertisement
Advertisement