ਪਾਵਰਕੌਮ ਨੇ ਜੇਸੀਟੀ ਮਿੱਲ ਦਾ ਬਿਜਲੀ ਕੁਨੈਕਸ਼ਨ ਕੱਟਿਆ
11:15 AM Nov 19, 2023 IST
ਪੱਤਰ ਪ੍ਰੇਰਕ
ਫਗਵਾੜਾ, 18 ਨਵੰਬਰ
ਇੱਥੋਂ ਦੀ ਜੇਸੀਟੀ ਮਿੱਲ ਵੱਲੋਂ 3 ਕਰੋੜ 35 ਲੱਖ ਰੁਪਏ ਦਾ ਬਿਜਲੀ ਬਿੱਲ ਨਾ ਉਤਾਰੇ ਜਾਣ ਕਾਰਨ ਪਾਵਕਕੌਮ ਨੇ ਮਿੱਲ ਦਾ ਕੁਨੈਕਸ਼ਨ ਕੱਟ ਦਿੱਤਾ ਜਿਸ ਨੂੰ ਸ਼ਾਮ ਨੂੰ ਮੁੜ ਬਹਾਲ ਕਰ ਦਿੱਤਾ। ਇਸ ਕਾਰਨ ਮਿੱਲ ਦਾ ਕਾਫ਼ੀ ਕੰਮ ਬੰਦ ਹੋ ਗਿਆ ਅਤੇ ਲੇਬਰ ਕਲੋਨੀ ਵਿੱਚ ਰਹਿੰਦੇ ਮਜ਼ਦੂਰਾਂ ਲਈ ਵੱਡੀ ਪ੍ਰੇਸ਼ਾਨੀ ਪੈਦਾ ਹੋ ਗਈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਛੱਠ ਪੂਜਾ ਦੇ ਦਿਨਾਂ ਵਿੱਚ ਬਿਜਲੀ ਕੁਨੈਕਸ਼ਨ ਕੱਟ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।
ਅੱਜ ਸ਼ਾਮ ਇਸ ਦੇ ਹੱਲ ਲਈ ਏਡੀਸੀ ਅੰਮ੍ਰਿਤ ਕੁਮਾਰ ਪੰਚਾਲ ਦੀ ਅਗਵਾਈ ਵਿੱਚ ਮੀਟਿੰਗ ਹੋਈ। ਇਸ ਵਿੱਚ ਲਾਈਟ ਚਾਲੂ ਕਰਨ ਦਾ ਫ਼ੈਸਲਾ ਕਰ ਦਿੱਤਾ ਗਿਆ ਹੈ। ਮਿੱਲ ਬੋਰਡ ਨੇ ਬਿਜਲੀ ਪ੍ਰਬੰਧਕਾਂ ਨੂੰ ਕੁੱਝ ਰਕਮ ਦਾ ਚੈੱਕ ਦੇ ਦਿੱਤਾ ਹੈ ਤੇ ਇਸ ਸਬੰਧੀ ਅਗਲੀ ਮੀਟਿੰਗ ਸੋਮਵਾਰ ਨੂੰ ਹੋਵੇਗੀ।
Advertisement
Advertisement