For the best experience, open
https://m.punjabitribuneonline.com
on your mobile browser.
Advertisement

ਪਾਵਰਕੌਮ ਤੇ ਰੇਲਵੇ ਵਿਭਾਗ ਦੀਆਂ ਮੁਸ਼ਕਲਾਂ ਵਧੀਆਂ

07:16 AM Mar 31, 2024 IST
ਪਾਵਰਕੌਮ ਤੇ ਰੇਲਵੇ ਵਿਭਾਗ ਦੀਆਂ ਮੁਸ਼ਕਲਾਂ ਵਧੀਆਂ
Advertisement

ਰੂਪਨਗਰ/ਘਨੌਲੀ (ਜਗਮੋਹਨ ਸਿੰਘ)

Advertisement

ਰੂਪਨਗਰ ਜ਼ਿਲ੍ਹੇ ਅੰਦਰ ਅੱਜ ਤੜਕੇ ਆਏ ਤੇਜ਼ ਝੱਖੜ ਕਾਰਨ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ। ਸਵੇਰੇ ਚਾਰ ਵਜੇ ਆਏ ਤੇਜ਼ ਝੱਖੜ ਦੌਰਾਨ ਜਿੱਥੇ ਕਣਕ ਦੀ ਫਸਲ ਧਰਤੀ ’ਤੇ ਵਿਛਣ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਣ ਦਾ ਅਨੁਮਾਨ ਹੈ, ਉੱਥੇ ਹੀ ਵੱਖ ਵੱਖ ਥਾਵਾਂ ਤੇ ਵੱਡੀ ਗਿਣਤੀ ਵਿੱਚ ਦਰੱਖਤ ਡਿੱਗ ਗਏ। ਇਸ ਕਾਰਨ ਕਈ ਥਾਵਾਂ ’ਤੇ ਆਵਾਜਾਈ ਵਿੱਚ ਲੰਬਾ ਸਮਾਂ ਵਿਘਨ ਪਿਆ ਰਿਹਾ। ਘਨੌਲੀ ਦੇ ਰੇਲਵੇ ਫਾਟਕ ਨੇੜੇ ਵੱਡਾ ਦਰੱਖਤ ‌ਡਿੱਗਣ ਕਾਰਨ ਸਿਗਨਲ ਵਾਲੀਆਂ ਲਾਈਟਾਂ ਨੁਕਸਾਨੀਆਂ ਗਈਆਂ ਪਰ ਦਰੱਖਤ ਤਾਰਾਂ ਤੋਂ ਦੂਜੇ ਪਾਸੇ ਵੱਲ ਨੂੰ ਡਿੱਗਣ ਕਾਰਨ ਰੇਲਵੇ ਆਵਾਜਾਈ ਵਿੱਚ ਵਿਘਨ ਪੈਣ ’ਤੇ ਕਿਸੇ ਤਰ੍ਹਾਂ ਦਾ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਾਵਰਕੌਮ ਦੇ ਕਰਮਚਾਰੀ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਆਰੇ ਤੇ ਕੁਹਾੜੇ ਲੈ ਕੇ ਕਈ ਘੰਟੇ ਲਾਈਨਾਂ ਤੇ ਡਿੱਗੇ ਹੋਏ ਦਰੱਖਤਾਂ ਨੂੰ ਵੱਢ ਕੇ ਲਾਂਭੇ ਕਰਦੇ ਰਹੇ। ਅੱਜ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਜ਼ਿਲ੍ਹੇ ਅੰਦਰ ਕਈ ਥਾਵਾਂ ਤੇ ਲਗਭਗ 10 ਮਿੰਟ ਤੋਂ ਵੀ ਵੱਧ ਸਮੇਂ ਤੱਕ ਗੜੇਮਾਰੀ ਹੋਈ। ਕਿਸਾਨ ਆਗੂ ਮੋਹਰ ਸਿੰਘ ਖਾਬੜਾ, ਰਵਿੰਦਰ ਸਿੰਘ ਸੈਣੀਮਾਜਰਾ ਢੱਕੀ, ਸਾਧੂ ਸਿੰਘ ਡੰਗੌਲੀ ਅਤੇ ਜੋਗਾ ਸਿੰਘ ਅਲੀਪੁਰ ਨੇ ਦੱਸਿਆ ਕਿ ਤੇਜ਼ ਹਨੇਰੀ ਤੇ ਮੀਂਹ ਫਸਲ ਲਈ ਕਾਫੀ ਨੁਕਸਾਨਦਾਇਕ ਹੈ।

Advertisement
Author Image

sanam grng

View all posts

Advertisement
Advertisement
×