For the best experience, open
https://m.punjabitribuneonline.com
on your mobile browser.
Advertisement

ਮੋਗਾ ਵਿੱਚ ਪੰਜ ਘੰਟੇ ਬਿਜਲੀ ਦੀ ਸਪਲਾਈ ਠੱਪ ਰਹੀ

10:53 AM May 26, 2024 IST
ਮੋਗਾ ਵਿੱਚ ਪੰਜ ਘੰਟੇ ਬਿਜਲੀ ਦੀ ਸਪਲਾਈ ਠੱਪ ਰਹੀ
ਪਿੰਡ ਚੋਰਮਾਰ ਖੇੜਾ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ ਵਾਸੀ। -ਫੋਟੋ: ਪੰਨੀਵਾਲੀਆ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਮਈ
ਖੇਤਰ ਵਿੱਚ ਬਿਜਲੀ ਦੇ ਕੱਟਾਂ ਤੇ ਲਾਈਨਾਂ ਵਿੱਚ ਪੈ ਰਹੇ ਨੁਕਸ ਤੋਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਲੰਘੀ ਰਾਤ 9 ਵਜੇ ਤੋਂ ਰਾਤ ਦੋ ਵਜੇ ਤੱਕ ਲਗਤਾਰ ਪੰਜ ਘੰਟੇ ਬਿਜਲੀ ਸਪਲਾਈ ਠੱਪ ਰਹੀ ਅਤੇ ਅੱਜ ਤੜਕ ਸਾਰ ਮੁੜ ਸਵੇਰੇ 7 ਵਜੇ ਤੋਂ 9.30 ਵਜੇ ਤੱਕ ਪਾਵਰ ਕੱਟ ਲੱਗਣ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿਚ ਬਿਜਲੀ ਦੀ ਮੰਗ ਵਧਣ ਅਤੇ ਸਿਸਟਮ ਓਵਰਲੋਡ ਹੋਣ ਕਾਰਨ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਨੁਕਸ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਲੋਕਾਂ ਨੇ ਮੰਗ ਕੀਤੀ ਕਿ ਅੰਤਾਂ ਦੀ ਗਰਮੀ ਨੂੰ ਦੇਖਦੇ ਹੋਏ ਬਿਜਲੀ ਦੇ ਕੱਟਾਂ ਤੋਂ ਰਾਹਤ ਦਿੱਤੀ ਜਾਵੇ। ਪਾਵਰਕੌਮ ਅਧਿਕਾਰੀਆਂ ਦਾ ਆਖਣਾ ਹੈ ਕਿ ਖਪਤਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਲੋੜ ਅਨੁਸਾਰ ਬਿਜਲੀ ਦੀ ਘੱਟ ਤੋਂ ਘੱਟ ਵਰਤੋਂ ਕਰਨ ਤਾਂ ਕਿ ਮੰਗ ਕੰਟਰੋਲ ’ਚ ਰਹੇ ਅਤੇ ਫਾਲਟ ਪੈਦਾ ਹੋਣ ਅਤੇ ਕੱਟ ਲੱਗਣ ਦੀ ਨੌਬਤ ਘੱਟ ਆਵੇ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਇੱਥੇ ਵਾਰਡ ਨੰਬਰ 5 ਦੇ ਵਾਸੀਆਂ ਨੇ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਪਾਵਰਕੌਮ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਇਸ ਮੌਕੇ ਵਾਰਡ ਵਾਸੀ ਜੀਵਨ ਕੁਮਾਰ, ਸੰਦੀਪ ਕੁਮਾਰ, ਹੈਪੀ ਕੁਮਾਰ, ਨਵੀਨ ਸਿੰਗਲਾ, ਉਸ਼ਾ ਰਾਣੀ, ਅਤੇ ਸੁਨੀਤਾ ਰਾਣੀ ਨੇ ਕਿਹਾ ਕਿ ਬਿਜਲੀ ਸਪਲਾਈ 24 ਮਈ ਨੂੰ ਰਾਤ 8. 30 ਵਜੇ ਬੰਦ ਹੋ ਗਈ ਸੀ। ਸ਼ਿਕਾਇਤ ਦਰਜ ਕਰਵਾਉਣ ’ਤੇ ਦੇਰ ਨਾਲ ਆਏ ਬਿਜਲੀ ਮੁਲਾਜ਼ਮ ਬਗੈਰ ਬਿਜਲੀ ਠੀਕ ਕੀਤੇ ਹੀ ਵਾਪਸ ਚਲੇ ਗਏ। ਇਸ ਸਬੰਧੀ ਜੇਈ ਅੰਕਿਤ ਕਾਂਸਲ ਨੇ ਕਿਹਾ ਕਿ ਰਾਤ ਸਮੇਂ ਸ਼ਿਕਾਇਤਾਂ ਵੱਧ ਸਨ, ਇਸ ਲਈ ਠੀਕ ਨਹੀਂ ਕੀਤੀ ਗਈ।

Advertisement

ਬਿਜਲੀ ਘਰ ਦੇ ਗੇਟ ਨੂੰ ਤਾਲਾ ਜੜਿਆ

ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਬਿਜਲੀ ਦੀ ਸਮੱਸਿਆ ਤੋਂ ਤੰਗ ਆ ਕੇ ਪਿੰਡ ਚੋਰਮਾਰ ਖੇੜਾ ਦੇ ਵਸਨੀਕਾਂ ਨੇ ਦੇਰ ਰਾਤ 10 ਵਜੇ ਤੋਂ 3 ਵਜੇ ਤੱਕ ਸਥਾਨਕ ਬਿਜਲੀ ਘਰ ਦੇ ਗੇਟ ਨੂੰ ਤਾਲਾ ਲਗਾ ਕੇ ਧਰਨਾ ਦਿੱਤਾ। ਕਾਫੀ ਦੇਰ ਬਾਅਦ ਐੱਸਡੀਓ ਕਾਲਾਂਵਾਲੀ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਜ਼ਰੂਰ ਕਰ ਦਿੱਤਾ ਜਾਵੇਗਾ। ਇਹ ਗੱਲ ਮੰਨ ਕੇ ਲੋਕ ਆਪਣੇ ਘਰਾਂ ਨੂੰ ਪਰਤ ਗਏ ਪਰ ਜਦੋਂ ਸਵੇਰੇ 9 ਵਜੇ ਤੱਕ ਬਿਜਲੀ ਘਰ ਦਾ ਕੋਈ ਵੀ ਕਰਮਚਾਰੀ ਨਾ ਪੁੱਜਿਆ ਤਾਂ ਇਲਾਕਾ ਨਿਵਾਸੀਆਂ ਨੇ ਮੁੜ ਪੋਲਿੰਗ ਸਟੇਸ਼ਨ ਨੇੜੇ ਧਰਨਾ ਦੇ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਸਾਰਿਆਂ ਨੇ ਲੋਕ ਸਭਾ ਵੋਟਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਬਿਜਲੀ ਮੁਲਾਜ਼ਮਾਂ ਨੇ ਮੁਹੱਲਾ ਵਾਸੀਆਂ ਦੀ ਸਮੱਸਿਆ ਹੱਲ ਕੀਤੀ। ਇਸ ਧਰਨੇ ’ਤੇ ਬੈਠੇ ਲੋਕਾਂ ’ਚ ਪ੍ਰੇਮ ਕੁਮਾਰ, ਸੁਰਿੰਦਰ ਕੁਮਾਰ, ਡਾ. ਬਿੰਦਰਾ, ਬਾਬੂ ਲਾਲ, ਬੰਸੀ ਲਾਲ, ਬਲਦੇਵ ਕੁਮਾਰ, ਸੰਦੀਪ ਕੁਮਾਰ, ਸ਼ਰਵਣ ਕੁਮਾਰ, ਰਾਜਵਿੰਦਰ ਸਿੰਘ, ਰਵਿਦਾਸ, ਕੁਲਦੀਪ ਸਿੰਘ, ਅਜੇ ਕੁਮਾਰ, ਸੁਖਪਾਲ ਕੌਰ, ਨਸੀਬ ਕੌਰ ਤੇ ਪਰਮਜੀਤ ਕੌਰ ਆਦਿ ਸ਼ਾਮਲ ਸਨ।

Advertisement
Author Image

sukhwinder singh

View all posts

Advertisement
Advertisement
×