ਬਾਰਾਂ ਘੰਟੇ ਬਿਜਲੀ ਸਪਲਾਈ ਠੱਪ; ਲੋਕ ਪ੍ਰੇਸ਼ਾਨ
09:04 AM Dec 24, 2024 IST
ਪੱਤਰ ਪ੍ਰੇਰਕ
ਭੁੱਚੋ ਮੰਡੀ, 23 ਦਸੰਬਰ
ਸ਼ਹਿਰ ਦੀ ਬਿਜਲੀ ਸਪਲਾਈ ਅੱਜ ਲਗਪਗ 12 ਘੰਟੇ ਬੰਦ ਰਹੀ। ਇਸ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਗੁੱਲ ਹੋਈ ਬੱਤੀ ਸ਼ਾਮ ਦੇ ਕਰੀਬ ਸਾਢੇ ਪੰਜ ਵਜੇ ਚਾਲੂ ਹੋ ਸਕੀ। ਸਵੇਰੇ ਬਿਜਲੀ ਨਾ ਹੋਣ ਕਾਰਨ ਸਕੂਲੀ ਬੱਚਿਆਂ ਨੂੰ ਸਕੂਲ ਲਈ ਤਿਆਰ ਹੋਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸੇ ਤਰਾਂ ਬਿਜਲੀ ’ਤੇ ਨਿਰਭਰ ਦੁਕਾਨਦਾਰਾਂ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦੇ ਕਾਰੋਬਾਰ ਠੱਪ ਰਹੇ। ਸ਼ਾਮ ਤੱਕ ਬਿਜਲੀ ਨਾ ਆਉਣ ਕਾਰਨ ਲੋਕਾਂ ਦੇ ਇਨਵਰਟਰ ਵੀ ਜਵਾਬ ਦੇ ਗਏ। ਇਸ ਸਬੰਧੀ ਸਬ ਡਿਵੀਜ਼ਨ ਭੁੱਚੋ ਕਲਾਂ ਦੇ ਜੇਈ ਅੰਕਿਤ ਕਾਂਸਲ ਨੇ ਦੱਸਿਆ ਕਿ ਸ਼ਹਿਰ ਦੀ ਗਿਆਨੀ ਮਾਰਕੀਟ ਵਿੱਚ ਜ਼ਮੀਨਦੋਜ਼ ਬਿਜਲੀ ਕੇਬਲ ਸੜ ਗਈ ਸੀ ਜਿਸ ਨੂੰ ਬੜੀ ਮੁਸ਼ਕਿਲ ਨਾਲ ਨੁਕਸ ਲੱਭ ਕੇ ਚਾਲੂ ਕੀਤਾ ਗਿਆ।
Advertisement
Advertisement