ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੱਤਾ ਦੀ ਵੰਡ: ਬਿਲਾਵਲ ਵੱਲੋਂ ਪੀਐੱਮਐੱਲ-ਨਵਾਜ਼ ਦੇ ਫਾਰਮੂਲੇ ਨੂੰ ‘ਨਾਂਹ’

07:16 AM Feb 20, 2024 IST
ਬਿਲਾਵਲ ਭੁੱਟੋ ਜ਼ਰਦਾਰੀ

ਕਰਾਚੀ, 19 ਫਰਵਰੀ
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਵੱਲੋਂ ਸੱਤਾ ਦੀ ਵੰਡ ਦੇ ਫਾਰਮੂਲੇ ਬਾਰੇ ਪੇਸ਼ਕਸ਼ ਨੂੰ ‘ਨਾਂਹ’ ਆਖ ਦਿੱਤੀ ਹੈ। ਬਿਲਾਵਲ ਨੇ ਕਿਹਾ ਕਿ ਫਾਰਮੂਲੇ ਤਹਿਤ ਪ੍ਰਧਾਨ ਮੰਤਰੀ ਦਾ ਅਹੁਦਾ ਉਨ੍ਹਾਂ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਵਿਚਾਲੇ ਸਾਂਝਾ ਕੀਤਾ ਜਾਣਾ ਸੀ ਪਰ ਉਨ੍ਹਾਂ ਸਾਫ਼ ਕਰ ਦਿੱਤਾ ਕਿ ਉਹ ਲੋਕਾਂ ਦੇ ਫ਼ਤਵੇ ਬਗੈਰ ਇਹ ਸਿਖਰਲਾ ਅਹੁਦਾ ਨਹੀਂ ਲੈਣਾ ਚਾਹੁੰਦੇ। ਸਾਬਕਾ ਵਿਦੇਸ਼ ਮੰਤਰੀ ਬਿਲਾਵਲ (35) ਪੀਪੀਪੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਸੀ ਪਰ ਪਾਰਟੀ 8 ਫਰਵਰੀ ਦੀਆਂ ਚੋਣਾਂ ਵਿਚ ਕੌਮੀ ਅਸੈਂਬਲੀ ਵਿਚ 54 ਸੀਟਾਂ ਨਾਲ ਤੀਜੇ ਸਥਾਨ ’ਤੇ ਰਹੀ। ਜੇਲ੍ਹ ਵਿਚ ਬੰਦ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਹਮਾਇਤੀ ਆਜ਼ਾਦ ਉਮੀਦਵਾਰ 90 ਤੋਂ ਵੱਧ ਸੀਟਾਂ ਜਿੱਤਣ ਵਿਚ ਸਫ਼ਲ ਰਹੇ। ਨਵਾਜ਼ ਸ਼ਰੀਫ਼ ਦੀ ਪਾਰਟੀ 74 ਸੀਟਾਂ ਨਾਲ ਦੂਜੇ ਨੰਬਰ ’ਤੇ ਹੈ।
ਬਿਲਾਵਲ ਨੇ ਠੱਠਾ ਵਿਚ ਯੌਮ-ਏ-ਤਸ਼ਾਕੁਰ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪੀਐੱਮਐੱਲ-ਐੱਨ ਨੇ ਮੈਨੂੰ ਕਿਹਾ ਪਹਿਲੇ ਤਿੰਨ ਸਾਲ ਸਾਡਾ ਪ੍ਰਧਾਨ ਮੰਤਰੀ ਹੋਵੇਗਾ ਤੇ ਮਗਰੋਂ ਦੋ ਸਾਲਾਂ ਲਈ ਇਹ ਅਹੁਦਾ ਤੁਹਾਡੇ ਕੋਲ ਰਹੇਗਾ। ਮੈਂ ਇਸ ਪੇਸ਼ਕਸ਼ ਨੂੰ ਨਾਂਹ ਕਰ ਦਿੱਤੀ ਕਿਉਂਕਿ ਮੈਂ ਇਸ ਤਰ੍ਹਾਂ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦਾ। ਮੈਂ ਪ੍ਰਧਾਨ ਮੰਤਰੀ ਬਣਾਂਗਾ ਜਦੋਂ ਪਾਕਿਸਤਾਨ ਦੇ ਲੋਕ ਮੈਨੂੰ ਵੱਡੇ ਫ਼ਤਵੇ ਨਾਲ ਚੁਣਨਗੇ।’’ ਬਿਲਾਵਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਆਸਿਫ਼ ਅਲੀ ਜ਼ਰਦਾਰੀ ਰਾਸ਼ਟਰਪਤੀ ਦੇ ਅਹੁਦੇ ਲਈ ਪੀਪੀਪੀ ਉਮੀਦਵਾਰ ਹੋਣਗੇ। ਉਧਰ ਪੀਐੱਮਐੱਲ-ਐੱਨ ਆਗੂ ਇਸ਼ਾਕ ਡਾਰ ਨੇ ਕਿਹਾ ਕਿ ਪੀਪੀਪੀ ਤੇ ਮੁਤਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐੱਮਕਿਊਐੱਮ-ਪੀ) ਨਾਲ ਮਿਲ ਕੇ ਸਰਕਾਰ ਬਣਾਉਣ ਲਈ ਯਤਨ ਜਾਰੀ ਹਨ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਬਦਲ ਮੌਜੂਦ ਨਹੀਂ ਹੈ। -ਪੀਟੀਆਈ

Advertisement

ਸਰਕਾਰ ਬਣਾਉਣ ਲਈ ਸਿਆਸੀ ਪਾਰਟੀਆਂ ਮਿਲ ਕੇ ਕੰਮ ਕਰਨ: ਚੀਨ

ਪੇਈਚਿੰਗ: ਚੀਨ ਨੇ ਪਾਕਿਸਤਾਨ ਦੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ ਸਰਕਾਰ ਦੇ ਗਠਨ ਲਈ ਮਿਲ ਕੇ ਕੰਮ ਕਰਨ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ, ‘‘ਪਾਕਿਸਤਾਨ ਦਾ ਨੇੇੜਲਾ ਤੇ ਚੰਗਾ ਗੁਆਂਢੀ ਹੋਣ ਦੇ ਨਾਤੇ ਅਸੀਂ ਪਾਕਿਸਤਾਨ ਦੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਦਾ ਸਨਮਾਨ ਕਰਦੇ ਹਾਂ। ਅਸੀਂ ਉਮੀਦ ਤੇ ਵਿਸ਼ਵਾਸ ਕਰਦੇ ਹਾਂ ਕਿ ਪਾਕਿਸਤਾਨ ਦੀਆਂ ਸਾਰੀਆਂ ਸਬੰਧਤ ਧਿਰਾਂ ਦੇਸ਼ ਦੇ ਵਿਕਾਸ, ਸੁਨਹਿਰੀ ਭਵਿੱਖ, ਇਕਜੁੱਟਤਾ ਨੂੰ ਬਰਕਰਾਰ ਰੱਖਣ, ਸਥਿਰਤਾ ਬਣਾਈ ਰੱਖਣ ਅਤੇ ਸਬੰਧਤ ਮੁੱਦਿਆਂ ਨੂੰ ਸਹੀ ਢੰਗ ਨਾਲ ਮੁਖਾਤਬਿ ਹੋਣ ਲਈ ਮਿਲ ਕੇ ਕੰਮ ਕਰਨਗੀਆਂ।’’ -ਪੀਟੀਆਈ

ਇਮਰਾਨ ਹਮਾਇਤੀ ਆਜ਼ਾਦ ਉਮੀਦਵਾਰ ਸੁੰਨੀ ਇਤਿਹਾਦ ਕੌਂਸਲ ’ਚ ਹੋਣਗੇ ਸ਼ਾਮਲ

ਇਸਲਾਮਾਬਾਦ: ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਅੱਜ ਆਪਣੇ ਪਹਿਲੇ ਫੈਸਲੇ ਨੂੰ ਵਾਪਸ ਲੈਂਦੇ ਹੋਏ ਕਿਹਾ ਕਿ 8 ਫਰਵਰੀ ਦੀਆਂ ਚੋਣਾਂ ਵਿਚ ਪਾਰਟੀ ਦੀ ਹਮਾਇਤ ਨਾਲ ਜਿੱਤਣ ਵਾਲੇ ਆਜ਼ਾਦ ਉਮੀਦਵਾਰ ਸੱਜੇਪੱਖੀ ਸੁੰਨੀ ਇਤਿਹਾਦ ਕੌਂਸਲ ਵਿਚ ਸ਼ਾਮਲ ਹੋਣਗੇ। ਪਾਰਟੀ ਨੇ ਪਹਿਲਾਂ ਫੈਸਲਾ ਕੀਤਾ ਸੀ ਕਿ ਕੌਮੀ ਅਸੈਂਬਲੀ ਤੇ ਪੰਜਾਬ ਅਸੈਂਬਲੀ ਚੋਣਾਂ ਵਿਚ ਜਿੱਤੇ ਉਸ ਦੇ ਮੈਂਬਰ ਸ਼ੀਆ ਪਾਰਟੀ ਮਜਲਿਸ ਵਾਹਦਤ-ਏ-ਮੁਸਲੀਮੀਨ(ਐੱਮਡਬਲਿਊਐੱਮ) ਜਦੋਂਕਿ ਖੈਬਰ ਪਖਤੂਨਖਵਾ ਵਿਚ ਜਿੱਤੇ ਮੈਂਬਰ ਗਰਮਖਿਆਲੀ ਸੁੰਨੀ ਧਾਰਮਿਕ ਪਾਰਟੀ ਜਮਾਤੀ-ਏ-ਇਸਲਾਮੀ ਵਿਚ ਸ਼ਾਮਲ ਹੋਣਗੇ। -ਪੀਟੀਆਈ

Advertisement

Advertisement