ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੋ ਦਰਜਨ ਪਿੰਡਾਂ ’ਚ ਸੱਤ ਘੰਟੇ ਬਿਜਲੀ ਗੁੱਲ

06:35 AM Aug 22, 2024 IST

ਪੱਤਰ ਪ੍ਰੇਰਕ
ਬਨੂੜ, 21 ਅਗਸਤ
ਪਾਵਰਕੌਮ ਦੇ ਬਨੂੜ ਉਪਮੰਡਲ ਅਧੀਨ ਪੈਂਦੇ ਦੈੜੀ ਬਿਜਲੀ ਗਰਿੱਡ ਤੋਂ ਵੀਹ ਦੇ ਕਰੀਬ ਪਿੰਡਾਂ ਦੀ ਬਿਜਲੀ ਸਪਲਾਈ ਅੱਜ ਸੱਤ ਘੰਟੇ ਦੇ ਕਰੀਬ ਬੰਦ ਰਹੀ। ਪਾਵਰਕੌਮ ਵੱਲੋਂ ਖ਼ਪਤਕਾਰਾਂ ਨੂੰ ਪਹਿਲਾਂ ਕੋਈ ਸੂਚਨਾ ਵੀ ਨਹੀਂ ਦਿੱਤੀ ਗਈ ਜਿਸ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਇਨ੍ਹਾਂ ਪਿੰਡਾਂ ਦੀ ਦਿੱਕਤ ਸਬੰਧੀ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਖ਼ਤ ਨੋਟਿਸ ਲੈਂਦਿਆਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਦੈੜੀ ਗਰਿੱਡ ਦੀ ਬਿਜਲੀ ਸਪਲਾਈ ਨਾ ਸੁਧਰੀ ਤਾਂ ਉਹ ਸਮੁੱਚੇ ਪਿੰਡਾਂ ਦੇ ਵਸਨੀਕਾਂ ਸਣੇ ਪਾਵਰਕੌਮ ਦੇ ਬਨੂੜ ਦਫ਼ਤਰ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਦੈੜੀ ਗਰਿੱਡ ਅਧੀਨ ਪੈਂਦੇ ਪਿੰਡ ਸਨੇਟਾ, ਧੀਰਪੁਰ, ਬਠਲਾਣਾ, ਗੁਡਾਣਾ, ਢੇਲਪੁਰ, ਦੈੜੀ, ਚਾਉਮਾਜਰਾ, ਦੁਰਾਲੀ, ਮਨੌਲੀ, ਸੁਖਗੜ੍ਹ, ਨਗਾਰੀ, ਗੀਗੇਮਾਜਰਾ, ਮੀਂਢੇਮਾਜਰਾ, ਤੰਗੌਰੀ, ਮੋਟੇਮਾਜਰਾ, ਪੱਤੋਂ, ਮਾਣਕਪੁਰ ਕੱਲਰ, ਕੁਰੜਾ ਆਦਿ ਪਿੰਡਾਂ ਦੇ ਖ਼ਪਤਕਾਰਾਂ ਨੇ ਦੱਸਿਆ ਕਿ ਸਵੇਰੇ ਗਿਆਰਾਂ ਵਜੇ ਦੀ ਕੱਟੀ ਹੋਈ ਬਿਜਲੀ, ਸ਼ਾਮ ਛੇ ਵਜੇ ਆਈ। ਇਸ ਕਾਰਨ ਪਸ਼ੂਆਂ ਨੂੰ ਪਾਣੀ ਵੀ ਨਹੀਂ ਮਿਲਿਆ। ਬਿਜਲੀ ’ਤੇ ਨਿਰਭਰ ਦੁਕਾਨਦਾਰ ਵੀ ਸਾਰਾ ਦਿਨ ਖੁਆਰ ਹੁੰਦੇ ਰਹੇ। ਘਰਾਂ ’ਚ ਲੱਗੇ ਇਨਵਰਟਰ ਵੀ ਬੰਦ ਹੋ ਗਏ।

Advertisement

ਗਰਿੱਡ ਵਿੱਚੋਂ ਡਿਸਕਾਂ ਬਦਲਣ ਕਾਰਨ ਮੁਸ਼ਕਲ ਆਈ: ਐੱਸਡੀਓ

ਪਾਵਰਕੌਮ ਦੇ ਬਨੂੜ ਸਥਿਤ ਐਸਡੀਓ ਪ੍ਰਵੀਨ ਬਾਂਸਲ ਨੇ ਕਿਹਾ ਕਿ ਇਸ ਕੱਟ ਦਾ ਸਥਾਨਕ ਦਫ਼ਤਰ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਤਕਨੀਕੀ ਵਿੰਗ ਦੀ ਟੀਮ 220 ਕੇਵੀ ਬਿਜਲੀ ਗਰਿੱਡ ਤੋਂ ਦੈੜੀ ਗਰਿੱਡ ਨੂੰ ਜਾਣ ਵਾਲੀ ਬਿਜਲੀ ਸਪਲਾਈ ਵਾਲੇ ਯੰਤਰਾਂ ਦੀ ਡਿਸਕਾਂ ਬਦਲਣ ਲਈ ਆਈ ਹੋਈ ਸੀ। ਇਸ ਕਾਰਨ ਗਰਿੱਡ ਦੀ ਬਿਜਲੀ ਸਪਲਾਈ ਰੋਕਣ ਲਈ ਪਰਮਿਟ ਜਾਰੀ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾ ਰਹੀ ਹੈ।

Advertisement
Advertisement
Advertisement