For the best experience, open
https://m.punjabitribuneonline.com
on your mobile browser.
Advertisement

ਪੈਟਰੋਲ ਛਿੜਕ ਕੇ ਦੋਸਤ ਨੂੰ ਅੱਗ ਲਾਈ

10:38 AM Jun 08, 2024 IST
ਪੈਟਰੋਲ ਛਿੜਕ ਕੇ ਦੋਸਤ ਨੂੰ ਅੱਗ ਲਾਈ
Advertisement

ਪੱਤਰ ਪ੍ਰੇਰਕ
ਜਗਰਾਉਂ, 7 ਜੂਨ
ਇੱਥੇ ਮੁਹੱਲਾ ਰਾਣੀ ਵਾਲਾ ਖੂਹ ਵਿੱਚ ਮੰਗਲਵਾਰ ਨੂੰ ਕੁਝ ਨੌਜਵਾਨਾਂ ਨੇ ਆਪਣੇ ਹੀ ਸਾਥੀ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਅੱਗ ਨਾਲ ਝੁਲਸੇ ਨੌਜਵਾਨ ਦੀ ਬੀਤੀ ਰਾਤ ਫਰੀਦਕੋਟ ਮੈਡੀਕਲ ਕਾਲਜ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਰਾਕੇਸ਼ ਕੁਮਾਰ ਨੇ ਦੱਸਿਆ ਕਿ 4 ਜੂਨ ਨੂੰ ਜਦੋਂ ਉਹ ਘਰ ਦੇ ਬਾਹਰ ਰੌਲਾ ਪੈਂਦਾ ਦੇਖ ਗਲੀ ਵਿੱਚ ਨਿਕਲਿਆ ਤਾਂ ਮਨਪ੍ਰੀਤ ਨੂੰ ਗਲੀ ’ਚ ਰਹਿੰਦੇ ਮੱਖਣ ਸਿੰਘ ਦੇ ਘਰ ਅੱਗੇ ਉਸ ਦੇ ਸਾਥੀ ਪ੍ਰਦੀਪ ਉਰਫ ਟੀਟੂ, ਵਿਜੈ ਕੁਮਾਰ, ਹਰਸ਼, ਨਿਖਿਲ, ਕਾਜਾ ਪੁੱਕਰ, ਜਤਿਨ ਤੇ ਜਿੰਮੀ ਨੇ ਫੜਿਆ ਹੋਇਆ ਸੀ। ਇਸ ਦੌਰਾਨ ਵਿਜੈ ਨੇ ਪੈਟਰੋਲ ਦੀ ਬੋਤਲ ਮਨਪ੍ਰੀਤ ’ਤੇ ਛਿੜਕ ਦਿੱਤੀ ਤੇ ਅੱਗ ਲਾ ਕੇ ਫ਼ਰਾਰ ਹੋ ਗਏ। ਇਸ ਮਗਰੋਂ ਮਨਪ੍ਰੀਤ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ।

Advertisement

Advertisement
Advertisement
Author Image

sukhwinder singh

View all posts

Advertisement