ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਯਮਾਂ ਨੂੰ ਛਿੱਕੇ ਟੰਗ ਕੇ ਪਿੰਡ ਦੀ ਆਬਾਦੀ ਨੇੜੇ ਖੋਲ੍ਹੇ ਪੋਲਟਰੀ ਫਾਰਮ

07:26 PM Jun 29, 2023 IST

ਜਗਮੋਹਨ ਸਿੰਘ

Advertisement

ਰੂਪਨਗਰ, 27 ਜੂਨ

ਜ਼ਿਲ੍ਹੇ ਦੇ ਪਿੰਡਾਂ ਦੀਆਂ ਸੰਘਣੀਆਂ ਆਬਾਦੀਆਂ ਨੇੜੇ ਮੁਰਗੀਪਾਲਕਾਂ ਵੱਲੋਂ ਖੋਲ੍ਹੇ ਗਏ ਮੁਰਗੀਖਾਨਿਆਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ, ਪਰ ਪ੍ਰਦੂਸ਼ਣ ਵਿਭਾਗ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਰੂਪਨਗਰ ਨੇੜਲੇ ਪਿੰਡ ਸਿੰਘ ਭਗਵੰਤਪੁਰ ਦੇ ਪਸ਼ੂਪਾਲਕ ਮੱਖਣ ਸਿੰਘ ਤੋਂ ਇਲਾਵਾ ਸਰਪੰਚ ਲਾਭ ਕੌਰ, ਪੰਚਾਇਤ ਮੈਂਬਰ ਸੁਰਮੁੱਖ ਸਿੰਘ, ਅਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਆਦਿ ਨੇ ਦੱਸਿਆ ਕਿ ਸਿੰਘ ਭਗਵੰਤਪੁਰਾ ਪਿੰਡ ਦੀ ਆਬਾਦੀ ਨੇੜੇ ਪਿੰਡ ਦੇ ਇੱਕ ਵਿਅਕਤੀ ਸੁਖਦੀਪ ਸਿੰਘ ਵੱਲੋਂ ਲਗਪਗ 15000 ਚੂਚਿਆਂ ਵਾਲਾ ਮੁਰਗੀਖਾਨਾ ਸਾਲ 2018 ਤੋਂ ਚਲਾਇਆ ਜਾ ਰਿਹਾ ਹੈ। ਇਸ ਦੀ ਪ੍ਰਦੂਸ਼ਣ ਵਿਭਾਗ ਜਾਂ ਕਿਸੇ ਵੀ ਹੋਰ ਮਹਿਕਮੇ ਤੋਂ ਮਨਜ਼ੂਰੀ ਨਹੀਂ ਲਈ ਗਈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਆਬਾਦੀ ਦੇ ਨੇੜੇ ਹੋਣ ਕਾਰਨ ਜਿੱਥੇ ਇਸ ਮੁਰਗੀਖਾਨੇ ਦੀ ਬਦਬੂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਉੱਥੇ ਹੀ ਇਸ ਕਾਰਨ ਪੈਦਾ ਹੋਣ ਵਾਲੇ ਮੱਖੀ-ਮੱਛਰ ਵੀ ਪਿੰਡ ਵਿੱਚ ਬਿਮਾਰੀਆਂ ਫੈਲਾਉਣ ਦਾ ਸਬੱਬ ਬਣ ਰਹੇ ਹਨ।

Advertisement

ਉਨ੍ਹਾਂ ਰੋਸ ਜਤਾਇਆ ਕਿ ਡਿਪਟੀ ਕਮਿਸ਼ਨਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਸ਼ਿਕਾਇਤਾਂ ਦੇਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਗੇੜਾ ਮਾਰ ਕੇ ਚਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਅਧੀਨ ਪ੍ਰਦੂਸ਼ਣ ਕੰਟਰੋਲ ਬੋਰਡ ਰੂਪਨਗਰ ਵੱਲੋਂ ਦੱਸਿਆ ਗਿਆ ਹੈ ਕਿ ਬੋਰਡ ਦੇ ਨਿਯਮਾਂ ਮੁਤਾਬਕ ਮੁਰਗੀਖਾਨਾ ਰਿਹਾਇਸ਼ੀ ਖੇਤਰ ਤੋਂ ਘੱਟੋ-ਘੱਟ 500 ਮੀਟਰ ਦੀ ਦੂਰੀ ‘ਤੇ ਖੋਲ੍ਹਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੁਖਦੀਪ ਸਿੰਘ ਦੇ ਪਿਤਾ ਹਰਮਿੰਦਰ ਸਿੰਘ ਵੱਲੋਂ ਦੂਰੀਆਂ ਤਸਦੀਕ ਕਰਵਾਉਣ ਲਈ 2 ਨਵੰਬਰ 2022 ਨੂੰ ਭੇਜੀ ਦਰਖਾਸਤ ਸਬੰਧੀ ਐੱਸਡੀਐੱਮ ਰੂਪਨਗਰ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਦਫ਼ਤਰ ਵੱਲੋਂ ਹਰਮਿੰਦਰ ਸਿੰਘ ਨੂੰ ਪੋਲਟਰੀ ਫਾਰਮ ਬਣਾਉਣ ਲਈ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਮੱਖਣ ਸਿੰਘ ਨੇ ਦੱਸਿਆ ਕਿ ਐੱਸਡੀਐੱਮ ਦਫ਼ਤਰ ਵੱਲੋਂ ਦਿੱਤੀ ਸੂਚਨਾ ਮੁਤਾਬਕ ਇਨ੍ਹਾਂ ਮੁਰਗੀਖਾਨਿਆਂ ਦੀ ਦੂਰੀ ਪਿੰਡ ਦੀ ਲਾਲ ਲਕੀਰ ਤੋਂ ਸਿਰਫ਼ 180 ਗੱਠੇ ਯਾਨੀ 304 ਮੀਟਰ ਹੈ, ਜੋ ਕਿ ਪ੍ਰਦੂਸ਼ਣ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਕਲਾਜ਼ ਨੰਬਰ 7 ਅਧੀਨ ਦਰਸਾਈਆਂ ਸ਼ਰਤਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ।

ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦੋਵੇਂ ਮੁਰਗੀਖਾzwnj;ਨਿਆਂ ਨੂੰ ਛੇਤੀ ਤੋਂ ਛੇਤੀ ਚੁਕਵਾਇਆ ਜਾਵੇ। ਜਦੋਂ ਇਸ ਸਬੰਧੀ ਦੂਰੀਆਂ ਤਸਦੀਕ ਕਰਵਾਉਣ ਲਈ ਪ੍ਰਦੂਸ਼ਣ ਵਿਭਾਗ ਨੂੰ ਭੇਜੇ ਪੱਤਰ ਤੇ ਲਿਖੇ ਮੋਬਾਈਲ ਨੰਬਰ ਰਾਹੀਂ ਸਬੰਧਤ ਮੁਰਗੀਪਾਲਕ ਹਰਮਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਬੇਟੇ ਸੁਖਦੀਪ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਪੰਜ ਹਜ਼ਾਰ ਤੋਂ ਘੱਟ ਚੂਚਿਆਂ ਵਾਲੇ ਮੁਰਗੀਖਾਨੇ ਲਈ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੈ ਤੇ ਪੁਰਾਣਾ ਮੁਰਗੀਖਾਨਾ ਉਸ ਦੇ ਪਿਤਾ ਜੀ ਚਲਾ ਰਹੇ ਹਨ ਤੇ ਉਸ ਦੇ ਪਿਤਾ ਵੱਲੋਂ ਉਸ ਨੂੰ ਬੇਦਖਲ ਕਰਨ ਤੋਂ ਬਾਅਦ 4800 ਚੂਚਿਆਂ ਵਾਲਾ ਨਵਾਂ ਮੁਰਗੀਖਾਨਾ ਉਸ ਵੱਲੋਂ ਖੋਲ੍ਹਿਆ ਜਾ ਰਿਹਾ ਹੈ।

ਜਦੋਂ ਇਸ ਸਬੰਧੀ ਪ੍ਰਦੂਸ਼ਣ ਵਿਭਾਗ ਰੂਪਨਗਰ ਦੀ ਐਕਸੀਅਨ ਮੈਡਮ ਅਨੁਰਾਧਾ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹਾਲੇ ਕੁੱਝ ਦਿਨ ਪਹਿਲਾਂ ਹੀ ਰੂਪਨਗਰ ਵਿਖੇ ਤਬਾਦਲਾ ਹੋਇਆ ਹੈ ਤੇ ਉਹ ਇਸ ਸਬੰਧੀ ਜਾਂਚ ਕਰਨਗੇ ਤੇ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Advertisement
Tags :
ਆਬਾਦੀਖੋਲ੍ਹੇਛਿੱਕੇਨਿਯਮਾਂਨੇੜੇਪਿੰਡਪੋਲਟਰੀਫਾਰਮ