ਭਵਾਨੀਗੜ੍ਹ (ਪੱਤਰ ਪ੍ਰੇਰਕ): ਪਿੰਡ ਸਕਰੌਦੀ ਵਿੱਚ ਲੰਘੀ ਰਾਤ ਅਸਮਾਨੀ ਬਿਜਲੀ ਡਿੱਗਣ ਕਾਰਨ ਪੋਲਟਰੀ ਫਾਰਮ ਦੀ ਇਮਾਰਤ ਢਹਿ-ਢੇਰੀ ਹੋ ਗਈ। ਤੇਜ਼ ਪੋਲਟਰੀ ਫਾਰਮ ਸਕਰੌਦੀ ਦੇ ਮਾਲਕ ਹਰਦੀਪ ਸਿੰਘ ਗਰੇਵਾਲ ਅਤੇ ਗੁਰਿੰਦਰ ਸਿੰਘ ਗਿੰਦਾ ਗਰੇਵਾਲ ਨੇ ਪ੍ਰਸ਼ਾਸਨ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।