ਧੀਰਾ-ਘਰੋਟਾ ਸੜਕ ’ਤੇ ਪਏ ਟੋਏ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ
07:04 AM Jun 10, 2024 IST
Advertisement
ਪੱਤਰ ਪ੍ਰੇਰਕ
ਪਠਾਨਕੋਟ, 9 ਜੂਨ
ਰਾਸ਼ਟਰੀ ਕਲਿਆਣਕਾਰੀ ਪਰਿਸ਼ਦ ਦੇ ਪ੍ਰਧਾਨ ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਲੋਕਾਂ ਨੇ ਧੀਰਾ-ਘਰੋਟਾ ਸੜਕ ਉੱਪਰ ਜਗ੍ਹਾ-ਜਗ੍ਹਾ ’ਤੇ ਪਏ ਡੂੰਘੇ ਟੋਇਆਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਹੈ। ਰੋਸ ਪ੍ਰਗਟ ਕਰਨ ਵਾਲਿਆਂ ਵਿੱਚ ਤਰਲੋਕ ਚੰਦ, ਰਮੇਸ਼ ਕੁਮਾਰ, ਦਲਜੀਤ ਸਿੰਘ, ਮੋਹਨ ਲਾਲ ਆਦਿ ਸ਼ਾਮਲ ਸਨ। ਪ੍ਰਧਾਨ ਰਾਕੇਸ਼ ਸ਼ਰਮਾ ਨੇ ਕਿਹਾ ਕਿ 15 ਕਿਲੋਮੀਟਰ ਲੰਬੀ ਇਹ ਸੜਕ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਧਾ ਕਿਲੋਮੀਟਰ ਦਾ ਰੋਡ ਜੋ ਅਕਾਲਗੜ੍ਹ ਅਤੇ ਦਰਸ਼ੋਪੁਰ ਦੇ ਵਿੱਚ ਪੈਂਦਾ ਹੈ, ਉਹ ਬਹੁਤ ਹੀ ਖਸਤਾ ਹਾਲਤ ਵਿੱਚ ਹੈ। ਧੀਰਾ-ਘਰੋਟਾ ਵਾਲੀ ਇਹ ਸੜਕ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਅਧੀਨ ਹੈ। ਹਾਲਾਂਕਿ ਪੰਜਾਬ ਮੰਡੀ ਬੋਰਡ ਲੰਬੇ ਸਮੇਂ ਤੋਂ ਇਸ ਦਾ ਨਿਰਮਾਣ ਕਰਦਾ ਆ ਰਿਹਾ ਹੈ ਪਰ ਇਸ ਸੜਕ ਦੇ ਅਧੀਨ 25 ਤੋਂ 30 ਪਿੰਡ ਪੈਂਦੇ ਹਨ ਜਿਨ੍ਹਾਂ ਦੇ ਲੋਕ ਰੋਜ਼ਾਨਾ ਇਸ ਸੜਕ ਤੋਂ ਲੰਘਦੇ ਹਨ। ਉਨ੍ਹਾਂ ਮੰਗ ਕੀਤੀ ਕਿ ਮੌਨਸੂਨ ਆਉਣ ਤੋਂ ਪਹਿਲਾਂ ਉਕਤ ਸੜਕ ਦੀ ਮੁਰੰਮਤ ਕਰਵਾਈ ਜਾਵੇ।
Advertisement
Advertisement
Advertisement