ਮਰਨ ਉਪਰੰਤ ਨੇਤਰਦਾਨ ਦੇ ਪ੍ਰਣ ਪੱਤਰ ਭਰੇ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 20 ਜੁਲਾਈ
ਭਾਰਤ ਵਿਕਾਸ ਪਰਿਸ਼ਦ ਦੀ ਇਕ ਮੀਟਿੰਗ ਪ੍ਰਧਾਨ ਰਾਜਿੰਦਰ ਮੌਦਗਿੱਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੂਬਾ ਕਨਵੀਨਰ ਸੰਜੀਵ ਅਰੋੜਾ ਅਤੇ ਜੇ.ਬੀ ਬਹਿਲ ਸ਼ਾਮਲ ਹੋਏ। ਮੀਟਿੰਗ ਦੌਰਾਨ ਪਰਿਸ਼ਦ ਦੇ ਸਮੂਹ ਮੈਂਬਰਾਂ ਨੇ ਮਰਨ ਉਪਰੰਤ ਨੇਤਰਦਾਨ ਕਰਨ ਦੇ ਪ੍ਰਣ ਪੱਤਰ ਭਰੇ। ਉਨ੍ਹਾਂ ਨੂੰ ਪ੍ਰਣ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਜੀਵ ਅਰੋੜਾ ਨੇ ਕਿਹਾ ਕਿ ਜੀਉਂਦੇ ਜੀਅ ਖੂਨ ਦਾਨ ਤੇ ਮਰਨ ਉਪਰੰਤ ਨੇਤਰਦਾਨ ਇਕ ਮਹਾਨ ਦਾਨ ਹੈ ਜਿਸ ਵਿਚ ਸਾਰਿਆਂ ਨੂੰ ਵਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੇਤਰਦਾਨ ਮੁਹਿੰਮ ਨੂੰ ਕਾਫ਼ੀ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਮੁਹਿੰਮ ’ਚ ਜੁਟੀ ਪਰਿਸ਼ਦ ਦੀ ਟੀਮ ਵੀ ਵਧਾਈ ਦੀ ਪਾਤਰ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਾਰਨੀਆਂ ਕਾਰਨ ਅੰਨ੍ਹੇਪਨ ਦਾ ਸ਼ਿਕਾਰ ਵਿਅਕਤੀ ਮਿਲਦਾ ਹੈ, ਤਾਂ ਇਸ ਬਾਰੇ ਸੰਸਥਾ ਨੂੰ ਜਾਣਕਾਰੀ ਜਿੱਤੀ ਜਾਵੇ ਤਾਂ ਜੋ ਉਕਤ ਵਿਅਕਤੀ ਨੂੰ ਰੌਸ਼ਨੀ ਪ੍ਰਦਾਨ ਕੀਤੀ ਜਾ ਸਕੇ। ਇਸ ਮੌਕੇ ਵਨਿੋਦ ਪਸਾਨ, ਵਿਜੇ ਅਰੋੜਾ, ਦਵਿੰਦਰ ਅਰੋੜਾ, ਲੋਕੇਸ਼ ਖੰਨਾ, ਅਮਿਤ ਨਾਗਪਾਲ, ਤਰਸੇਮ ਮੌਦਗਿੱਲ, ਅਮਰਜੀਤ ਸ਼ਰਮਾ, ਰਮੇਸ਼ ਭਾਟੀਆ, ਟਿੰਕੂ ਨਰੂਲਾ, ਰਵਿੰਦਰ ਭਾਟੀਆ, ਰਮਨ ਬੱਬਰ, ਰਾਜ ਕੁਮਾਰ, ਮਾਸਟਰ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।