For the best experience, open
https://m.punjabitribuneonline.com
on your mobile browser.
Advertisement

ਉਪ ਕੁਲਪਤੀ ਦੇ ਦਫ਼ਤਰ ਅੱਗੋਂ ਵਿਦਿਆਰਥੀ ਜਥੇਬੰਦੀਆਂ ਦੇ ਪੋਸਟਰ ਉਤਾਰੇ

08:14 AM Apr 24, 2024 IST
ਉਪ ਕੁਲਪਤੀ ਦੇ ਦਫ਼ਤਰ ਅੱਗੋਂ ਵਿਦਿਆਰਥੀ ਜਥੇਬੰਦੀਆਂ ਦੇ ਪੋਸਟਰ ਉਤਾਰੇ
ਯੂਨੀਵਰਸਿਟੀ ਵਿੱਚ ਉਪ ਕੁਲਪਤੀ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਵਿਦਿਆਰਥੀ।
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 23 ਅਪਰੈਲ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਜਥੇਬੰਦੀਆਂ ਐੱਸਐੱਫਐੱਸ ਅਤੇ ‘ਸੱਥ’ ਵੱਲੋਂ ਉਪ ਕੁਲਪਤੀ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਦਿਨ-ਰਾਤ ਦੇ ਧਰਨੇ ਵਿੱਚ ਲਗਾਏ ਪੋਸਟਰ ਅੱਜ ਅਥਾਰਟੀ ਵੱਲੋਂ ਪੀਯੂ ਸੁਰੱਖਿਆ ਮੁਲਾਜ਼ਮਾਂ ਅਤੇ ਚੰਡੀਗੜ੍ਹ ਪੁਲੀਸ ਦੇ ਜ਼ੋਰ ਨਾਲ ਹਟਾ ਦਿੱਤੇ ਗਏ।
ਵਿਦਿਆਰਥੀ ਆਗੂਆਂ ਵਿੱਚ ‘ਸੱਥ’ ਤੋਂ ਅਸ਼ਮੀਤ ਸਿੰਘ ਅਤੇ ਐੱਸਐੱਫਐੱਸ ਤੋਂ ਸੰਦੀਪ ਨੇ ਦੱਸਿਆ ਕਿ ’ਵਰਸਿਟੀ ਵਿੱਚ ਪੰਜਾਬ ਰਿਜ਼ਰਵੇਸ਼ਨ ਨੀਤੀ ਲਾਗੂ ਕਰਨ ਲਈ ‘ਸੱਥ’ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਪਿਛਲੇ ਨੌਂ ਦਿਨਾਂ ਤੋਂ ਲਗਾਤਾਰ ਦਿਨ-ਰਾਤ ਦਾ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ਵਾਲੀ ਥਾਂ ਰੱਸੀਆਂ ਬੰਨ੍ਹ ਕੇ ਤੇ ਦਫ਼ਤਰ ਦੇ ਗੇਟ ਉੱਤੇ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਸਬੰਧੀ ਪੋਸਟਰ ਲਗਾਏ ਹੋਏ ਸਨ। ਬੀਤੇ ਦਿਨ ਅਥਾਰਟੀ ਵੱਲੋਂ ਦਫ਼ਤਰ ਦੇ ਗੇਟ ਤੋਂ ਪੋਸਟਰ ਉਤਾਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਸ਼ਾਮ 4 ਵਜੇ ਤੋਂ ਪਹਿਲਾਂ ਪੋਸਟਰ ਹਟਾਉਣ ਦੀ ਹਦਾਇਤ ਦਿੱਤੀ ਗਈ ਸੀ। ਅੱਜ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਦੁਪਹਿਰ ਸਾਢੇ 12 ਵਜੇ ਦੇ ਕਰੀਬ ਚੰਡੀਗੜ੍ਹ ਪੁਲੀਸ ਅਤੇ ਪੀਯੂ ਦੇ ਸੁਰੱਖਿਆ ਮੁਲਾਜ਼ਮਾਂ ਨੇ ਧਰਨੇ ਵਾਲੀ ਥਾਂ ’ਤੇ ਆ ਕੇ ਵਿਦਿਆਰਥੀਆਂ ਨਾਲ ਧੱਕਾ-ਮੁੱਕੀ ਕਰਦਿਆਂ ਬੈਨਰ ਤੇ ਪੋਸਟਰ ਪਾੜ ਦਿੱਤੇ। ਇੱਥੋਂ ਤੱਕ ਕਿ ਡਾ. ਭੀਮ ਰਾਓ ਅੰਬੇਡਕਰ ਤੇ ਮਾਤਾ ਸਾਵਿੱਤਰੀ ਬਾਈ ਫੂਲੇ ਦੀਆਂ ਫੋਟੋਆਂ ਵਾਲੇ ਪੋਸਟਰਾਂ ਦਾ ਵੀ ਅਪਮਾਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਧਰਨਾ ਦਿੱਤੇ ਜਾਣ ਦਾ ਮਕਸਦ ਪੰਜਾਬ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ (ਸੇਵਾਵਾਂ ਵਿੱਚ ਰਾਖਵਾਂਕਰਨ) ਐਕਟ 2006 ਦੇ ਅਨੁਸਾਰ ਰਾਖਵੇਂਕਰਨ ਦੇ ਨਿਯਮਾਂ ਨੂੰ ਲਾਗੂ ਕਰਨਾ, ਰਾਖਵਾਂਕਰਨ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੋਂ ਬਾਅਦ ਸਾਰੇ ਭਰਤੀ ਨੋਟਿਸਾਂ ਦਾ ਮੁੜ ਤੋਂ ਇਸ਼ਤਿਹਾਰ ਦੇਣਾ ਹੈ।
ਐੱਸਐੱਫਐੱਸ ਤੋਂ ਸੰਦੀਪ ਨੇ ਦੱਸਿਆ ਕਿ ਜਦੋਂ ਤੱਕ ਇਹ ਮੰਗਾਂ ਅਥਾਰਟੀ ਵੱਲੋਂ ਮੰਨ ਲਈਆਂ ਨਹੀਂ ਜਾਂਦੀਆਂ, ਉਦੋਂ ਤੱਕ ਵਾਈਸ ਚਾਂਸਲਰ ਦਫ਼ਤਰ ਅੱਗੇ ਹੋਰਨਾਂ ਜਥੇਬੰਦੀਆਂ ਏਐੱਸਏ, ਏਐੱਸਐੱਫ, ਐਚਪੀਐਸਯੂ, ਹਿਮਸੂ, ਆਈਐਸਏ, ਐੱਨਐੱਸਯੂਆਈ, ਸੀਵਾਈਐੱਸਐੱਸ, ਪੀਐੱਸਯੂ (ਲਲਕਾਰ), ਸੋਈ, ਸੋਪੂ ਤੇ ਸੱਥਾਂ ਦੇ ਸਹਿਯੋਗ ਨਾਲ ਲਗਾਤਾਰ ਧਰਨਾ ਦਿੱਤਾ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×