ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਿਲਾ ਮਿੱਤਰ ਦੇ ਘਰ ਦੇ ਬਾਹਰ ਉਸਦੀਆਂ ਤਸਵੀਰਾਂ ਦੇ ਪੋਸਟਰ ਲਾਏ

08:38 AM Mar 19, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਜਗਰਾਉਂ, 18 ਮਾਰਚ
ਵਿਦੇਸ਼ ਰਹਿੰਦੇ ਲੜਕੇ ਨੇ ਆਪਣੀ ਪੁਰਾਣੀ ਮਹਿਲਾ ਮਿੱਤਰ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਉਸਦੀਆਂ ਤਸਵੀਰਾਂ ਸੋਸ਼ਲ ਸਾਈਟਾਂ ’ਤੇ ਅਪਲੋਡ ਕੀਤੀਆਂ ਅਤੇ ਉਸਦੀਆਂ ਤਸਵੀਰਾਂ ਦੇ ਪੋਸਟਰ ਬਣਾ ਕੇ ਆਪਣੇ ਇੱਕ ਸਾਥੀ ਦੀ ਮਦਦ ਨਾਲ ਲੜਕੀ ਦੇ ਘਰ ਦੇ ਬਾਹਰ ਲਗਾ ਦਿੱਤੇ।
ਪੀੜਤ ਲੜਕੀ ਨੇ ਪੁਲੀਸ ਕੋਲ ਸ਼ਿਕਾਇਤ ਕਰਦੇ ਹੋਏ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਹ ਸ਼ਹਿਰ ਦੀ ਇੱਕ ਲੈਬ ’ਚ ਕੰਮ ਕਰਦੀ ਸੀ, ਜਿਥੇ ਉਸ ਦੀ ਰਾਜ ਕੁਮਾਰ ਨਾਂ ਦੇ ਲੜਕੇ ਨਾਲ ਦੋਸਤੀ ਹੋ ਗਈ ਸੀ। ਫਿਰ ਰਾਜ ਕੁਮਾਰ ਆਪਣੇ ਪਿੰਡ ਚਲਾ ਗਿਆ ਤੇ ਉਸ ਨੇ ਵਿਆਹ ਕਰਵਾ ਲਿਆ। ਵਿਆਹ ਮਗਰੋਂ ਉਹ ਮਲੇਸ਼ੀਆ ਚਲਾ ਗਿਆ, ਉੱਥੇ ਜਾ ਕੇ ਉਸ ਨੇ ਲੜਕੀ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਦੋਸਤ ਦੀਪਕ ਕੁਮਾਰ ਜੋ ਕਿ ਲੈਬ ਕੋਲ ਕੰਟੀਨ ’ਤੇ ਕੰਮ ਕਰਦਾ ਸੀ ਰਾਹੀਂ ਲੜਕੀ ਨੂੰ ਸੁਨੇਹੇ ਦੇਣੇ ਸ਼ੁਰੂ ਕਰ ਦਿੱਤੇ। ਰਾਜ ਕੁਮਾਰ ਨੇ ਲੜਕੀ ਨੂੰ ਧਮਕੀ ਦਿੱਤੀ ਕਿ ਉਹ ਮਲੇਸ਼ੀਆ ਆ ਜਾਵੇ ਨਹੀਂ ਤਾਂ ਉਹ ਉਸ ਦੀਆਂ ਗਲਤ ਤਸਵੀਰਾਂ ਵਾਇਰਲ ਕਰ ਦੇਵੇਗਾ।
ਉਸ ਨੇ 11 ਫਰਵਰੀ ਦੀ ਰਾਤ ਨੂੰ ਆਪਣੇ ਦੋਸਤ ਦੀਪਕ ਕੁਮਾਰ ਰਾਹੀਂ ਲੜਕੀ ਦੇ ਘਰ ਦੀਆਂ ਕੰਧਾਂ ’ਤੇ ਪੋਸਟਰ (ਫਲੈਕਸਾਂ) ਲਗਾ ਦਿੱਤੀਆਂ ਅਤੇ ਸ਼ੋਸਲ ਸਾਈਟਾਂ ’ਤੇ ਵੀ ਪਾ ਦਿੱਤੀਆਂ। ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਬ-ਇੰਸਪੈਕਟਰ ਜਗਰੂਪ ਸਿੰਘ ਨੇ ਦੀਪਕ ਕੁਮਾਰ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਫਲੈਕਸਾਂ ਬਣਾਉਣ ਵਾਲੇ ਬਾਰੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement