ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੋਜ ਬਾਜਪਾਈ ਦੀ 100ਵੀਂ ਫਿਲਮ ‘ਭਈਆ ਜੀ’ ਦਾ ਪੋਸਟਰ ਰਿਲੀਜ਼

08:06 AM May 02, 2024 IST

ਮੁੰਬਈ: ਬੌਲੀਵੁੱਡ ਅਦਾਕਾਰ ਮਨੋਜ ਬਾਜਪਾਈ ਦੀ ਆਉਣ ਵਾਲੀ 100ਵੀ ਫਿਲਮ ‘ਭਈਆ ਜੀ’ ਦੇ ਨਿਰਮਾਤਾਵਾਂ ਨੇ ਅੱਜ ਫਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਅਦਾਕਾਰ ਨੇ ਇੰਸਟਾਗ੍ਰਾਮ ’ਤੇ ਪੋਸਟਰ ਸਾਂਝਾ ਕਰਦਿਆਂ ਕਿਹਾ, ‘‘ਪ੍ਰਤੀਸ਼ੋਧ ਕਾ ਨਿਵੇਦਨ ਲੇਕਰ ਆ ਰਹੇ ਹੈਂ ਭਈਆ ਜੀ। ਫਿਲਮ 24 ਮਈ ਨੂੰ ਨੇੜਲੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।’’ ਹਾਲ ਹੀ ਵਿੱਚ ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾ ਗੀਤ ‘ਬਾਗ ਕਾ ਕਰੇਜਾ’ ਜਾਰੀ ਕੀਤਾ ਸੀ। ‘ਹਿਟਜ਼ ਮਿਊਜ਼ਿਕ’ ਨੇ ਇੰਸਟਾਗ੍ਰਾਮ ’ਤੇ ਗੀਤ ਸਾਂਝਾ ਕਰਦਿਆਂ ਕਿਹਾ, ‘‘ਭਈਆ ਜੀ ਕੌਨ? ਵੋਹ ਜਿਨਕਾ ਹੈ ਬਾਗ ਕਾ ਕਰੇਜਾ।’’ ਗੀਤ ਵਿੱਚ ਮਨੋਜ ਐਕਸ਼ਨ ਭਰੇ ਅੰਦਾਜ਼ ਵਿੱਚ ਨਜ਼ਰ ਆ ਰਿਹਾ ਹੈ। ਡਾਕਟਰ ਸਾਗਰ ਵੱਲੋਂ ਲਿਖਿਆ ਗਿਆ ਇਹ ਗੀਤ ਗਾਇਆ ਤੇ ਕੰਪੋਜ਼ ਮਨੋਜ ਤਿਵਾੜੀ ਨੇ ਕੀਤਾ ਹੈ। ਇਸ ਦਾ ਸੰਗੀਤ ਆਦਿਤਿਆ ਦੇਵ ਨੇ ਦਿੱਤਾ ਹੈ। ਪਿਛਲੇ ਹਫਤੇ ਮਨੋਜ ਬਾਜਪਾਈ ਦੇ ਜਨਮ ਦਿਨ ’ਤੇ ਫਿਲਮ ਨਿਰਮਾਤਾਵਾਂ ਨੇ ਗੀਤ ਦੀਆਂ ਕੁੱਝ ਝਲਕਾਂ ਸਾਂਝੀਆਂ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ‘ਭਈਆ ਜੀ’ ਮਨੋਜ ਦੀ 100ਵੀਂ ਫਿਲਮ ਹੋਵੇਗੀ। ਇਸ ਦਾ ਨਿਰਮਾਣ ਵਿਨੋਦ ਭਾਨੁਸ਼ਾਲੀ, ਕਮਲੇਸ਼ ਭਾਨੁਸ਼ਾਲੀ, ਸਮੀਕਸ਼ਾ ਓਸਵਾਲ, ਸ਼ੈਲ ਓਸਵਾਲ, ਸ਼ਬਾਨਾ ਰਜ਼ਾ ਬਾਜਪਾਈ ਅਤੇ ਵਿਕਰਮ ਖੱਖੜ ਨੇ ਕੀਤਾ ਹੈ। ਅਪੂਰਵ ਸਿੰਘ ਕਾਰਕੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਦੀਪਕ ਕਿੰਗਰਾਨੀ ਨੇ ਲਿਖੀ ਹੈ। -ਏਐੱਨਆਈ

Advertisement

Advertisement
Advertisement