ਨਵਚੇਤਨਾ ਕਮੇਟੀ ਵੱਲੋਂ ਪੇਂਟਿੰਗ ਮੁਕਾਬਲੇ ਦਾ ਪੋਸਟਰ ਜਾਰੀ
ਲੁਧਿਆਣਾ: ਨਵਚੇਤਨਾ ਬਾਲ ਭਲਾਈ ਕਮੇਟੀ ਦੀ ਮੀਟਿੰਗ ਸਥਾਨਕ ਸਰਕਟ ਹਾਊਸ ਵਿੱਚ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਹੋਈ। ਇਸ ਵਿੱਚ ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਅਨਿਲ ਸ਼ਰਮਾ, ਰਜੇਸ਼ ਢੀਂਗਰਾ, ਨਵਚੇਤਨਾ ਵਿਮੈਨ ਫਰੰਟ ਦੇ ਕੰਵਲਪ੍ਰੀਤ ਸੇਖੋਂ, ਸ਼ਸ਼ੀ ਢੀਂਗਰਾ, ਅਨੂਜਾ ਕੌਸ਼ਲ, ਕਮਲਾ ਕਸ਼ੱਯਪ ਅਤੇ ਰਿਤੂ ਧੀਰ, ਮੋਨਿਕਾ ਚੁੱਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ‘ਪੇਂਟਿੰਗ ਮੁਕਾਬਲਾ ਉਡਾਣ-2024’ ਦਾ ਪੋਸਟਰ ਜਾਰੀ ਕੀਤਾ। ਸ੍ਰੀ ਸੇਖੋਂ ਅਤੇ ਅਨਿਲ ਸ਼ਰਮਾ ਨੇ ਦੱਸਿਆ ਕਿ ਕਮੇਟੀ ਵੱਲੋਂ ਸਮਾਜਿਕ ਬੁਰਾਈਆਂ ਖ਼ਿਲਾਫ਼ 12 ਮਈ ਨੂੰ ਡੀਸੀਐੱਮ ਪ੍ਰੈਜ਼ੀਡੈਂਸੀ ਵਿੱਚ ਸੂਬਾ ਪੱਧਰੀ ਪੇਂਟਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ ਸਕੂਲ ਵਿਦਿਆਰਥੀਆਂ ਨੂੰ ਵਰਗ-ਏ ਅਤੇ ਬੀ, ਪ੍ਰੋਫੈਸ਼ਨਲ ਆਰਟਿਸਟਾਂ ਅਤੇ ਸਕੂਲ ਅਧਿਆਪਕਾਂ ਲਈ ਵਰਗ-ਸੀ ਰੱਖੀ ਗਈ ਹੈ। ਪੱਲਵੀ ਗਰਗ ਅਤੇ ਅਨੂਜਾ ਕੌਸ਼ਲ, ਸ੍ਰੀ ਸੇਖੋਂ ਅਤੇ ਚੇਅਰਮੈਨ ਪਰਮਜੀਤ ਸਿੰਘ ਪਨੇਸਰ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 30 ਅਪਰੈਲ ਹੈ। ਹੋਰ ਜਾਣਕਾਰੀ ਲਈ ਫੇਸਬੁੱਕ ਪੇਜ਼ ‘ਨਵਚੇਤਨਾ ਫਾਰ ਚਾਈਲਡ ਰਾਈਟਸ’ ਤੋਂ ਲਈ ਜਾ ਸਕਦੀ ਹੈ। ਮੁਕਾਬਲੇ ਦੇ ਸਪਾਂਸਰ ਰੇਖਾ ਬਾਂਸਲ, ਡਾ. ਗੁਰਬਖਸ਼ ਕੌਰ, ਪਰਮੇਸ਼ਵਰ ਸਿੰਘ ਧਨੋਆ, ਕਰਨਵੀਰ ਸਿੰਘ ਸੇਖੋਂ, ਕੀਰਤੀ ਸ਼ਰਮਾ, ਰਚਿਤਾ ਚੰਡੋਕ, ਹਰਸ਼ ਬਾਲਾ, ਰਜਨੀ ਮਹਿਤਾ ਆਦਿ ਨੇ ਸਾਰਿਆਂ ਦਾ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ