ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਕਾਲਜ ਵਿੱਚ ਵਿਦਿਆਰਥੀਆਂ ਦੇ ਪੋਸਟਰ ਤੇ ਸਲੋਗਨ ਮੁਕਾਬਲੇ

08:17 AM Apr 25, 2024 IST
ਵਿਦਿਆਰਥੀਆਂ ਵੱਲੋਂ ਬਣਾਏ ਪੋਸਟਰ ਦਿਖਾਉਂਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਅਪਰੈਲ
ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਵਿੱਚ ‘ਸਵੀਪ’ ਮੈਗਾ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਸਵੀਪ ਗਤੀਵਿਧੀਆਂ ਦੀ ਤਹਿਤ ਕਰਵਾਇਆ ਗਿਆ, ਜਿਸ ਵਿੱਚ ਕਾਲਜ ਦੇ 700 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਿੱਚ ਜ਼ਿਲ੍ਹਾ ਨੋਡਲ ਅਫਸਰ ਸਵੀਪ ਮੀਨੂੰ ਆਦੀਆ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ, ਟੀਸੀਕੇਟੀ ਲੁਧਿਆਣਾ ਸੰਸਥਾ ਦੇ ਪ੍ਰਿੰਸੀਪਲ ਪਰਮਿੰਦਰ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਇੰਜ. ਮਨੋਜ ਕੁਮਾਰ ਜਾਂਬਲਾ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਸੈਮੀਨਾਰ ਦੌਰਾਨ ਨੋਡਲ ਅਫਸਰ ਆਦੀਆ ਨੇ ਵਿਦਿਆਰਥੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਬਾਰੇ ਜਾਣੂ ਕਰਵਾਇਆ। ਇਸ ਮਕੇ ਕਾਲਜ ਦੇ ਨੋਡਲ ਅਫਸਰ ਗੁਰਪ੍ਰੀਤ ਕੌਰ ਨੇ ਵੀ ਵੋਟ ਦੀ ਵਰਤੋਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ। ਇਸ ਪ੍ਰੋਗਰਾਮ ਮੌਕੇ ਵਿਦਿਆਰਥੀਆਂ ਤੋਂ ਵੋਟ ਸਬੰਧੀ ਪੋਸਟਰ ਮੇਕਿੰਗ, ਸਲੋਗਨ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਐਨਜੀਓ ਆਹੀਓਜਸੀ ਵੱਲੋਂ ਵੋਟ ਜਾਗਰੂਕਤਾ ਸਬੰਧੀ ਵੀ ਸੈਮੀਨਾਰ ਕਰਵਾਇਆ ਗਿਆ।
ਸਵੀਪ ਗਤੀਵਿਧੀਆਂ ਰਾਹੀਂ ਕੁਈਜ਼, ਬੋਲੀਆਂ ਹਿਊਮਨ ਚੇਨ, ਜਾਗਰੂਕਤਾ ਰੈਲੀ ਆਦਿ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਸੰਸਥਾ ਦੇ ਪ੍ਰਿੰਸੀਪਲ ਮਨੋਜ ਕੁਮਾਰ ਜਾਂਬਲਾ ਨੇ ਵੋਟ ਦੇ ਅਧਿਕਾਰ ਨੂੰ ਵਰਤਣ ਬਾਰੇ ਜਾਣੂ ਕਰਵਾਇਆ। ਕੁਲਵਿੰਦਰ ਸਿੰਘ ਪੰਨੂ ਨੇ ਮੁੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਵੀਪ ਸਹਾਇਕ ਨੋਡਲ ਅਫਸਰ ਜਤਿਨ ਅਰੋੜਾ, ਜਸਪ੍ਰੀਤ ਕੌਰ, ਆਈਟੀ ਵਿਭਾਗ ਮੁਖੀ ਲਖਬੀਰ ਸਿੰਘ, ਰੁਪਿੰਦਰ ਕੌਰ ਤੇ ਭਗਵਾਨ ਦਾਸ ਸ਼ਰਮਾ ਆਦਿ ਹਾਜ਼ਰ ਸਨ।

Advertisement

Advertisement
Advertisement