ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਰਟੀ ਵਿੱਚ ਬਿਹਤਰ ਕੰਮ ਨਾਲ ਹੀ ਅਹੁਦੇ ਮਿਲਦੇ ਹਨ: ਚੰਨੀ

11:01 AM Jun 16, 2024 IST

ਸਰਬਜੀਤ ਗਿੱਲ
ਫਿਲੌਰ, 15 ਜੂਨ
ਲੋਕ ਸਭਾ ਹਲਕਾ ਜਲੰਧਰ ਤੋਂ ਚੋਣ ਜਿੱਤਣ ਉਪਰੰਤ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੋਟਰਾਂ ਦਾ ਧੰਨਵਾਦ ਕਰਨ ਲਈ ਫਿਲੌਰ ਪੁੱਜੇ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਕੰਮ ਦੀ ਹੀ ਕੀਮਤ ਪੈਂਦੀ ਹੈ, ਬਿਹਤਰ ਕੰਮ ਨਾਲ ਹੀ ਅਹੁਦੇ ਮਿਲਦੇ ਹਨ। ਵਿਧਾਨ ਸਭਾ ਹਲਕੇ ਤੋਂ ਵੀਹ ਹਜ਼ਾਰ ਵੋਟਾਂ ਦੇ ਵਾਧੇ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਨੂੰ ਜ਼ਰੂਰਤ ਸੀ ਤਾਂ ਉਸ ਵੇਲੇ ਕੁੱਝ ਆਗੂ ਪਾਰਟੀ ਛੱਡ ਕੇ ਚਲੇ ਗਏ ਅਤੇ ਇਹ ਜਿੱਤ ਉਨ੍ਹਾਂ ਦੇ ਮੂੰਹ ’ਤੇ ਚਪੇੜ ਵੱਜੀ ਹੈ। ਉਨ੍ਹਾਂ ਆਪਣੇ ਪੁੱਤਰ ਨਵਜੀਤ ਸਿੰਘ ਨਾਲ ਹਲਕੇ ਦੇ ਲੋਕਾਂ ਵਲੋਂ ਕੀਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੀ ਡਿਊਟੀ ਫਿਲੌਰ ਹਲਕੇ ’ਚ ਕੋਆਰਡੀਨੇਟਰ ਵਜੋਂ ਲਗਾਈ ਗਈ ਸੀ। ਉਨ੍ਹਾਂ ਐਲਾਨ ਕੀਤਾ ਕਿ ਫਿਲੌਰ ’ਚ ਉਨ੍ਹਾਂ ਦਾ ਨਿੱਜੀ ਨਹੀਂ ਸਗੋਂ ਪਾਰਟੀ ਦਾ ਦਫ਼ਤਰ ਖੋਲ੍ਹਿਆ ਜਾਵੇਗਾ ਅਤੇ ਉਹ ਆਪ ਵੀ ਜਲੰਧਰ ਦੇ ਨਾਲ-ਨਾਲ ਫਿਲੌਰ ’ਚ ਵੀ ਰਹਾਇਸ਼ ਰੱਖਣਗੇ। ਰਾਜਨੀਤਕ ਹਲਕਿਆਂ ’ਚ ਇਸ ਗੱਲ ਦੀ ਚਰਚਾ ਛਿੜ ਗਈ ਹੈ ਕਿ ਵਿਧਾਨ ਸਭਾ ਹਲਕਾ ਫਿਲੌਰ ਲਈ ਕਾਂਗਰਸ ਦੇ ਮੁਅੱਤਲਸ਼ੁਦਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੀ ਥਾਂ ਨਵਜੀਤ ਸਿੰਘ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਚੰਨੀ ਨੇ ਕਿਹਾ ਕਿ ਅਸਲੀ ਤਾਕਤ ਬਲਾਕ ਪ੍ਰਧਾਨ, ਅਹੁਦੇਦਾਰ ਤੇ ਬੂਥ ਪੱਧਰੀ ਵਰਕਰ ਹਨ ਪਰ ਧੋਖਾ ਦੇ ਗਏ ਬਲਾਕ ਪ੍ਰਧਾਨ ਬਦਲ ਦਿੱਤਾ ਜਾਏਗਾ।

Advertisement

Advertisement
Advertisement