ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਕਾਲਜ ਵਿੱਚ ਪੋਸ਼ਣ ਉਤਸਵ ਮਨਾਇਆ

08:49 AM Sep 27, 2024 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਸਤੰਬਰ
ਸਰਕਾਰੀ ਕਾਲਜ ਲੜਕੀਆਂ ਵਿੱਚ ਪ੍ਰਿੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਪੋਸ਼ਣ ਉਤਸਵ ਮਨਾਇਆ ਗਿਆ। ਇਹ ਉਤਸਵ ਹੋਮ ਸਾਇੰਸ ਅਤੇ ਬਿਊਟੀ ਐਂਡ ਵੈੱਲਨੈੱਸ ਵਿਭਾਗ ਵੱਲੋਂ ਆਈਡੀਏ ਅਤੇ ਆਈਏਪੀਈਐੱਮ ਦੇ ਸਥਾਨਕ ਚੈਪਟਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਇੱਕ ਵਾਕਾਥੋਨ ਵੀ ਕਰਵਾਈ ਗਈ। ਪੀਜੀ ਡੀਐੱਨਡੀ ਅਤੇ ਐੱਨਐੱਸਐੱਸ ਦੇ ਵਿਦਿਆਰਥੀਆਂ ਵੱਲੋਂ ਸਿਹਤਮੰਦ ਭੋਜਨ ਪਦਾਰਥਾਂ ਜਿਵੇਂ ਰਾਗੀ ਕੇਕ, ਜਵਾਰ ਕੇਕ ਅਤੇ ਮਲਟੀਗ੍ਰੇਨ ਕੁਕੀਜ਼ ਦੇ ਵੱਖ-ਵੱਖ ਸਟਾਲ ਲਾਏ। ਬਿਊਟੀ ਐਂਡ ਵੈੱਲਨੈੱਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪੌਸ਼ਟਿਕ ਸਲਾਦ, ਆਰਗੈਨਿਕ ਘਰੇਲੂ ਮਸਾਲਾ ਅਤੇ ਸਿਹਤਮੰਦ ਪੋਹੇ ਤਿਆਰ ਕੀਤੇ ਗਏ। ਇਸ ਤੋਂ ਇਲਾਵਾ ਫੇਸ ਪੈਕ, ਟੋਨਰ, ਸੀਰਮ ਅਤੇ ਸਾਬਣ ਵਰਗੇ ਆਰਗੈਨਿਕ ਉਤਪਾਦ ਵੀ ਪ੍ਰਦਰਸ਼ਿਤ ਕੀਤੇ ਗਏ। ਖੁਰਾਕ ਅਤੇ ਪੋਸ਼ਣ ਵਿਭਾਗ, ਪੀਏਯੂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਖੁਰਾਕ ਸਲਾਹ ਅਤੇ ਸਰੀਰ ਦੀ ਰਚਨਾ ਦਾ ਵਿਸ਼ਲੇਸ਼ਣ ਕੀਤਾ ਗਿਆ। ਡੀਐੱਮਸੀ ਐਂਡ ਐੱਚ ਦੇ ਵਿਦਿਆਰਥੀਆਂ ਵੱਲੋਂ ਪੋਸ਼ਣ ਸਬੰਧੀ ਖੇਡਾਂ ਕਰਵਾਈਆਂ ਗਈਆਂ। ਪਾਲ ਹਸਪਤਾਲ ਲੁਧਿਆਣਾ ਤੋਂ ਡਾ. ਸ਼ੈਲਕਾ ਨੂੰ ਵੀ ਔਰਤਾਂ ਦੀ ਸਿਹਤ ਬਾਰੇ ਸਲਾਹ ਦੇਣ ਲਈ ਬੁਲਾਇਆ ਗਿਆ। ਇਸ ਤੋਂ ਇਲਾਵਾ ਰਾਸ਼ਟਰੀ ਪੋਸ਼ਣ ਮਹੀਨੇ ਦੇ ਵੱਖ-ਵੱਖ ਵਿਸ਼ਿਆਂ ’ਤੇ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ।

Advertisement

Advertisement