ਅਪਾਹਜ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੋਰਟਲ ਲਾਂਚ
06:36 AM Sep 12, 2023 IST
ਨਵੀਂ ਦਿੱਲੀ: ਅਪਾਹਜ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਸੁਖਾਲੀ ਕਰਨ ਲਈ ਕੇਂਦਰ ਸਰਕਾਰ ਨੇ ਅੱਜ ਇਕ ਪੋਰਟਲ ਲਾਂਚ ਕੀਤਾ ਹੈ। ਇਹ ਪੋਰਟਲ ਸ਼ਿਕਾਇਤਾਂ ਦੇ ਨਬਿੇੜੇ ਨੂੰ ਸੁਖਾਲਾ ਬਣਾਉਣ ਤੇ ਇਸ ਅਮਲ ਨੂੰ ਤੇਜ਼ ਕਰਨ ਲਈ ਲਾਂਚ ਕੀਤਾ ਗਿਆ ਹੈ। ਸਮਾਜਿਕ ਨਿਆਂ ਬਾਰੇ ਰਾਜ ਮੰਤਰੀ ਪ੍ਰਤਿਮਾ ਭੌਮਿਕ ਨੇ ਅੱਜ ਇਹ ਪੋਰਟਲ ਜਨਤਕ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ’ਤੇ ਅਣਗਿਣਤ ਸ਼ਿਕਾਇਤਾਂ ਦਰਜ ਹੋ ਸਕਣਗੀਆਂ। ਇਸ ਤੋਂ ਇਲਾਵਾ ਨੋਟਿਸ ਤੇ ਰਿਮਾਈਂਡਰ ਵੀ ਆਪਣੇ-ਆਪ ਜਾਰੀ ਹੋਣਗੇ। ਸ਼ਿਕਾਇਤਾਂ ਦੀ ਸੁਣਵਾਈ ਵੀ ਸਮਾਂਬੱਧ ਢੰਗ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪੇਪਰ ਅਧਾਰਿਤ ਪ੍ਰਕਿਰਿਆ ਦੀ ਥਾਂ ਲਏਗਾ। ਇਸੇ ਦੌਰਾਨ ਸਰਕਾਰ ਨੇ ਅੱਜ ‘ਪੀਐਮ ਦਕਸ਼’ ਪੋਰਟਲ ਵੀ ਲਾਂਚ ਕੀਤਾ ਹੈ ਜੋ ਅਪਾਹਜਾਂ ਦੀ ਸਕਿੱਲ ਵਿਕਾਸ ਕੋਰਸਾਂ ਵਿਚ ਦਾਖਲਾ ਲੈਣ ਵਿਚ ਮਦਦ ਕਰੇਗਾ ਤੇ ਸਿਖ਼ਲਾਈ ਤੱਕ ਪਹੁੰਚ ਯਕੀਨੀ ਬਣਾਏਗਾ। -ਪੀਟੀਆਈ
Advertisement
Advertisement