Pope Falls: ਪੋਪ ਫਰਾਂਸਿਸ ਨੂੰ ਡਿੱਗਣ ਕਾਰਨ ਬਾਂਹ ’ਤੇ ਸੱਟ ਲੱਗੀ
06:21 PM Jan 16, 2025 IST
ਪੋਪ ਦੇ ਡਿੱਗਣ ਦੀ ਮਹੀਨੇ ਭਰ ’ਚ ਵਾਪਰੀ ਦੂਜੀ ਘਟਨਾ
ਰੋਮ, 16 ਜਨਵਰੀ
Vatican Pope Falls: ਪੋਪ ਫਰਾਂਸਿਸ (Pope Francis) ਵੀਰਵਾਰ ਨੂੰ ਡਿੱਗ ਪਏ ਅਤੇ ਇਸ ਕਾਰਨ ਉਨ੍ਹਾਂ ਦੀ ਬਾਂਹ ’ਤੇ ਹੱਥ ਵਿੱਚ ਸੱਟ ਲੱਗ ਗਈ ਹੈ। ਇਹ ਜਾਣਕਾਰੀ ਵੈਟੀਕਨ ਨੇ ਇਕ ਬਿਆਨ ਵਿਚ ਦਿੱਤੀ ਹੈ।
ਗ਼ੌਰਤਲਬ ਹੈ ਕਿ ਪੋਪ ਦੇ ਜ਼ਾਹਰਾ ਤੌਰ ’ਤੇ ਡਿੱਗਣ ਦੀ ਇਹ ਕੁਝ ਹਫ਼ਤਿਆਂ ਵਿਚ ਹੀ ਦੂਜੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਡਿੱਗਣ ਕਾਰਨ ਉਨ੍ਹਾਂ ਦੀ ਠੋਡੀ 'ਤੇ ਬੁਰੀ ਤਰ੍ਹਾਂ ਸੱਟ ਲੱਗ ਗਈ ਸੀ।
ਵੈਟੀਕਨ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਜ ਦੀ ਡਿੱਗਣ ਦੀ ਘਟਨਾ ਕਾਰਨ ਪੋਪ ਫਰਾਂਸਿਸ ਦੀ ਬਾਂਹ ਨਹੀਂ ਟੁੱਟੀ ਪਰ ਤਾਂ ਵੀ ਉਨ੍ਹਾਂ ਦੀ ਬਾਹ ਨੂੰ ਚੌਕਸੀ ਵਜੋਂ ਇੱਕ ਸਲਿੰਗ ਲਗਾਈ ਗਈ ਹੈ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੀਤੀ 7 ਦਸੰਬਰ ਨੂੰ ਵੀ ਪੋਪ ਡਿੱਗ ਪਏ ਸਨ ਤੇ ਉਨ੍ਹਾਂ ਦੀ ਠੋਡੀ 'ਤੇ ਸੱਟ ਲੱਗ ਗਈ ਸੀ।
ਦੱਸਣਯੋਗ ਹੈ ਕਿ 88 ਸਾਲਾ ਪੋਪ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਹ ਇਸ ਕਾਰਨ ਅਕਸਰ ਵ੍ਹੀਲਚੇਅਰ ਦੀ ਵਰਤੋਂ ਕਰਦੇ ਹਨ। -ਏਪੀ
Advertisement
Advertisement