ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੂਟਾ ਚੋਣ: ਟੀਚਰਜ਼ ਵੁਆਇਸ ਯੂਨਾਈਟਿਡ ਫਰੰਟ ਵੱਲੋਂ ਚੋਣ ਮਨੋਰਥ ਪੱਤਰ ਰਿਲੀਜ਼

06:36 AM Sep 02, 2024 IST
ਟੀਚਰਜ਼ ਵੁਆਇਸ ਯੂਨਾਈਟਿਡ ਫਰੰਟ ਦੇ ਨੁਮਾਇੰਦੇ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ

ਪੱਤਰ ਪ੍ਰੇਰਕ
ਚੰਡੀਗੜ੍ਹ, 1 ਸਤੰਬਰ
ਟੀਚਰਜ਼ ਵੁਆਇਸ ਯੂਨਾਈਟਿਡ ਫਰੰਟ (ਟੀਵੀਯੂਐੱਫ) ਨੇ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀ ਤਿੰਨ ਸਤੰਬਰ ਨੂੰ ਹੋਣ ਜਾ ਰਹੀ ਚੋਣ ਲਈ ਆਪਣਾ 37 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ।
ਟੀਵੀਯੂਐੱਫ ਦੇ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਅਸ਼ੋਕ ਕੁਮਾਰ, ਉਪ-ਪ੍ਰਧਾਨ ਦੀ ਉਮੀਦਵਾਰ ਸੁਰੂਚੀ ਆਦਿੱਤਿਆ, ਸਕੱਤਰ ਦੇ ਉਮੀਦਵਾਰ ਕੁਲਵਿੰਦਰ ਸਿੰਘ, ਸੰਯੁਕਤ ਸਕੱਤਰ ਲਈ ਵਿਨੋਦ ਕੁਮਾਰ (ਸੋਸ਼ਿਆਲੋਜੀ ਵਿਭਾਗ), ਖਜ਼ਾਨਚੀ ਲਈ ਫਿਲਾਸਫੀ ਵਿਭਾਗ ਤੋਂ ਪੰਕਜ ਸ੍ਰੀਵਾਸਤਵਾ ਨੇ ਅੱਜ ਇੱਥੇ ਚੋਣ ਮਨੋਰਥ ਪੱਤਰ ਰਿਲੀਜ਼ ਕਰਨ ਉਪਰੰਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਗਰੁੱਪ ਚੋਣ ਜਿੱਤਣ ਉਪਰੰਤ ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਨ ਭਾਈਚਾਰੇ ਦੇ ਮੁੱਖ ਮੁੱਦਿਆਂ ਨੂੰ ਹੱਲ ਕਰਾਉਣ ਲਈ ਯਤਨ ਕਰੇਗਾ ਅਤੇ ਅਧਿਆਪਕਾਂ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਸਣੇ ਹੋਰ ਕਈ ਵਾਅਦੇ ਕੀਤੇ ਗਏ ਹਨ।
ਉਨ੍ਹਾਂ ਪੂਟਾ ਦੀ ਮੌਜੂਦਾ ਬਾਡੀ ਉੱਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੂਟਾ ਉੱਤੇ ਕਾਬਜ਼ ਹੁੰਦੀ ਆ ਰਹੀ ਟੀਮ ਹਰ ਵਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਉਹੀ ਵਾਅਦੇ ਸ਼ਾਮਲ ਕਰਦੀ ਹੈ ਅਤੇ ਸਾਲ ਦੇ ਅਖ਼ੀਰ ਵਿੱਚ ਉਹ ਵਾਅਦਿਆਂ ਬਾਰੇ ਕਾਰਜਕਾਰੀ ਨਿੱਲ ਰਹਿੰਦੀ ਹੈ। ਮੌਜੂਦਾ ਬਾਡੀ ਨੇ ਸਾਲ ਵਿੱਚ ਇੱਕ ਵਾਰ ਵੀ ਜਨਰਲ ਬਾਡੀ ਦੀ ਮੀਟਿੰਗ ਵੀ ਇਸੇ ਕਰ ਕੇ ਨਹੀਂ ਬੁਲਾਈ ਕਿਉਂਕਿ ਅਧਿਆਪਕ ਉਨ੍ਹਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਨਾ ਚੁੱਕ ਸਕਣ।
ਪ੍ਰਧਾਨਗੀ ਦੇ ਉਮੀਦਵਾਰ ਅਸ਼ੋਕ ਕੁਮਾਰ ਨੇ ਕਿਹਾ ਕਿ ਜੇ ਉਨ੍ਹਾਂ ਦੀ ਟੀਮ ਚੁਣੀ ਜਾਂਦੀ ਹੈ ਤਾਂ ਵਿਆਜ ਸਣੇ ਬਕਾਏ ਜਾਰੀ ਕਰਨ, ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਕਰਵਾਉਣ, ਰੈਜ਼ੀਡੈਂਟ ਆਡਿਟ ਅਫ਼ਸਰ (ਆਰਏਓ) ਵੱਲੋਂ ਕੀਤੇ ਜਾਂਦੇ ਅਕਾਦਮਿਕ ਆਡਿਟ ਨੂੰ ਰੋਕਣ, ਜਨਰਲ ਬਾਡੀ ਮੀਟਿੰਗ ਨੂੰ ਬਹਾਲ ਕਰਨ ਲਈ ਲੜਿਆ ਜਾਵੇਗਾ। ਪੂਟਾ ਸੰਵਿਧਾਨ ਅਨੁਸਾਰ ਵਿਧੀ ਦਾ ਸੰਚਾਲਨ ਕਰਨਾ ਅਤੇ ਸੇਵਾਮੁਕਤ ਫੈਕਲਟੀ ਮੈਂਬਰਾਂ ਲਈ ਸੇਵਾਮੁਕਤੀ ਲਾਭਾਂ ਦੀ ਵੰਡ ਨੂੰ ਸੌਖਾ ਕਰਵਾਇਆ ਜਾਵੇਗਾ। ਇਹ ਵੀ ਕੋਸ਼ਿਸ਼ ਹੋਵੇਗੀ ਕਿ ਫੈਕਲਟੀ ਦੀ ਭਰਤੀ ਸਮੇਂ ਸੰਵਿਧਾਨਕ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਯੂਨੀਵਰਸਿਟੀ ਅੰਦਰ ਇੱਕ ਨਿਰੰਤਰ ਸੀਏਐੱਸ ਪ੍ਰਮੋਸ਼ਨ ਵਿਧੀ ਸਥਾਪਿਤ ਕਰਨਗੇ, ਜਿਸ ਵਿੱਚ ਪ੍ਰੋਮੋਸ਼ਨ ਵਿੰਡੋਜ਼ ਸਾਲ ਵਿੱਚ ਤਿੰਨ ਵਾਰ ਖੁੱਲ੍ਹਣਗੇ।
ਉਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਟੀਵੀਯੂਐੱਫ ਪੈਨਲ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਜਿਤਾ ਕੇ ਬਦਲਾਅ ਜ਼ਰੂਰ ਲਿਆਉਣ।

Advertisement

Advertisement