For the best experience, open
https://m.punjabitribuneonline.com
on your mobile browser.
Advertisement

ਪੁਣਛ: ਮੁਕਾਬਲੇ ’ਚ ਹਿਜ਼ਬੁਲ ਕਮਾਂਡਰ ਸਣੇ ਦੋ ਅਤਿਵਾਦੀ ਹਲਾਕ

06:40 AM Aug 08, 2023 IST
ਪੁਣਛ  ਮੁਕਾਬਲੇ ’ਚ ਹਿਜ਼ਬੁਲ ਕਮਾਂਡਰ ਸਣੇ ਦੋ ਅਤਿਵਾਦੀ ਹਲਾਕ
ਕਮਾਂਡਿੰਗ ਅਫਸਰ ਕਰਨਲ ਅਵਿਜੀਤ ਸਿੰਘ ਤੇ ਐੱਸਐੱਸਪੀ ਿਵਨੈ ਸ਼ਰਮਾ ਪੱਤਰਕਾਰਾਂ ਨੂੰ ਮੁਕਾਬਲੇ ਸਬੰਧੀ ਜਾਣਕਾਰੀ ਿਦੰਦੇ ਹੋਏ।
Advertisement

ਪੁਣਛ/ਜੰਮੂ, 7 ਅਗਸਤ
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅੱਜ ਤੜਕੇ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਅਤੇ ਇਸ ਦੌਰਾਨ ਮੁਕਾਬਲੇ ਵਿੱਚ ਅਤਿਵਾਦੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਦਾ ਆਪੂੰ ਬਣਿਆ ਡਿਵੀਜ਼ਨਲ ਕਮਾਂਡਰ ਆਪਣੇ ਅੰਗ ਰੱਖਿਅਕ ਸਮੇਤ ਮਾਰਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਹਿਜ਼ਬੁਲ ਕਮਾਂਡਰ ਮੁਨੇਸਰ ਹੁਸੈਨ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਪਰ ਉਸ ਦੇ ਅੰਗ ਰੱਖਿਅਕ ਦੀ ਲਾਸ਼ ਹਾਲੇ ਵੀ ਦੇਗਵਾਰ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਨੇੜੇ ਪਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਦੇਗਵਾਰ ਸੈਕਟਰ ਵਿੱਚ ਅੱਜ ਤੜਕੇ ਮੂੰਹ ਹਨੇਰੇ ਭਾਰਤ ਵਾਲੇ ਪਾਸੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਕੁੱਝ ਅਤਿਵਾਦੀਆਂ ਦੀ ਹਰਕਤ ਦੇਖੀ ਅਤੇ ਉਨ੍ਹਾਂ ਨਾਲ ਮੁਕਾਬਲਾ ਹੋ ਗਿਆ।
ਜੰਮੂ ਦੇ ਰੱਖਿਆ ਵਿਭਾਗ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਸੁਨੀਲ ਬਰਤਵਾਲ ਨੇ ਦੱਸਿਆ ਕਿ ਤੜਕੇ ਲਗਪਗ ਦੋ ਵਜੇ ਗੜ੍ਹੀ ਬਟਾਲੀਅਨ ਇਲਾਕੇ ਵਿੱਚ ਫੌਜ ਤੇ ਪੁਲੀਸ ਦੀ ਸਾਂਝੀ ਟੀਮ ਨੇ ਦੋ ਅਤਿਵਾਦੀਆਂ ਨੂੰ ਘੁਸਪੈਠ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ। ਉਨ੍ਹਾਂ ਕਿਹਾ, ‘‘ਇੱਕ ਅਤਿਵਾਦੀ ਤੁਰੰਤ ਮਾਰਿਆ ਗਿਆ, ਜਦਕਿ ਦੂਸਰੇ ਅਤਿਵਾਦੀ ਨੇ ਵਾਪਸ ਐੱਲਓਸੀ ਵੱਲ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਵੀ ਗੋਲੀ ਮਾਰ ਦਿੱਤੀ ਗਈ ਅਤੇ ਉਹ ਥਾਂ ’ਤੇ ਹੀ ਢੇਰ ਹੋ ਗਿਆ।’’ ਉਨ੍ਹਾਂ ਦੱਸਿਆ ਕਿ ਦੇਗਵਾਰ ਤੇਰਵਾ ਵਿੱਚ ਅਤਿਵਾਦੀਆਂ ਦੀ ਸਰਗਰਮੀ ਦੇਖੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਣਛ ਦੇ ਐੱਸਐੱਸਪੀ ਵਿਨੈ ਸ਼ਰਮਾ ਅਤੇ ਫੌਜ ਦੀ 14 ਮਹਾਰ ਦੇ ਕਮਾਂਡਿੰਗ ਅਫਸਰ ਕਰਨਲ ਅਵਿਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਸੈਨ ਨੂੰ ਇਸ ਖੇਤਰ ਵਿੱਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਅਤੇ ਅਲੱਗ-ਥਲੱਗ ਪੈ ਚੁੱਕੇ ਅਤਿਵਾਦੀਆਂ ਨੂੰ ਮੁੜ ਜਥੇਬੰਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਤਾਂ ਕਿ ਗੜਬੜ ਫੈਲਾਈ ਜਾ ਸਕੇ। ਹੁਸੈਨ ਕੋਲੋਂ ਇੱਕ ਏਕੇ 56 ਰਾਈਫਲ, ਇੱਕ 9 ਐੱਮਐੱਮ ਦਾ ਪਿਸਤੌਲ, ਇੱਕ ਸਾਇਲੈਂਸਰ, ਦੋ ਗਰਨੇਡ, ਖਾਣ ਵਾਲੀਆਂ ਵਸਤਾਂ ਤੇ ਦਵਾਈਆਂ ਬਰਾਮਦ ਹੋਈਆਂ ਹਨ। -ਪੀਟੀਆਈ

Advertisement

ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ

ਮੇਂਧੜ/ਜੰਮੂ: ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅੱਜ ਕੌਮਾਂਤਰੀ ਸਰਹੱਦ ਨੇੜਿਓਂ 22 ਸਾਲਾ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਪਛਾਣ ਅਬੂ ਵਹਾਬ ਅਲੀ ਵਾਸੀ ਮਕਬੂਜ਼ਾ ਕਸ਼ਮੀਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਫੌਜ ਤੇ ਪੁਲੀਸ ਦੀ ਸਾਂਝੀ ਟੀਮ ਨੇ ਉਸ ਨੂੰ ਬਾਲਾਕੋਟ ਸੈਕਟਰ ਵਿੱਚ ਦਾਬੀ-ਬਾਸੁਨੀ ਪਿੰਡ ਤੋਂ ਹਿਰਾਸਤ ਵਿੱਚ ਲਿਆ ਹੈ। ਉਸ ਕੋਲੋਂ ਕੋਈ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ। ਜਾਪਦਾ ਹੈ ਕਿ ਉਹ ਗ਼ਲਤੀ ਨਾਲ ਸਰਹੱਦ ਪਾਰ ਕੇ ਆ ਗਿਆ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement