ਪੌਂਟਿੰਗ ਨੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਬਣਨ ਦੀ ਪੇਸ਼ਕਸ਼ ਨੂੰ ਠੋਕਰ ਮਾਰੀ
12:07 PM May 23, 2024 IST
ਨਵੀਂ ਦਿੱਲੀ, 23 ਮਈ
ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਰਿਕੀ ਪੌਂਟਿੰਗ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੇ ਮੁੱਖ ਕੋਚ ਦੇ ਖਾਲੀ ਹੋਣ ਵਾਲੇ ਅਹੁਦੇ ਨੂੰ ਭਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਕਿਉਂਕਿ ਇਹ ਉਨ੍ਹਾਂ ਦੀ ਜੀਵਨ ਸ਼ੈਲੀ ਵਿੱਚ ਫਿੱਟ ਨਹੀਂ ਬੈਠਦਾ। ਪੋਂਟਿੰਗ, ਜਿਸ ਨੇ ਹਾਲ ਹੀ ਵਿੱਚ ਦਿੱਲੀ ਕੈਪੀਟਲਜ਼ ਆਈਪੀਐੱਲ ਫਰੈਂਚਾਈਜ਼ੀ ਦੇ ਮੁੱਖ ਕੋਚ ਵਜੋਂ ਸੱਤ ਸੀਜ਼ਨ ਪੂਰੇ ਕੀਤੇ ਹਨ, ਇਸ ਤੋਂ ਪਹਿਲਾਂ ਆਸਟਰੇਲੀਆ ਦੇ ਅੰਤਰਿਮ ਟੀ-20 ਕੋਚ ਵਜੋਂ ਕੰਮ ਕਰ ਚੁੱਕਿਆ ਹੈ। ਉਸ ਨੇ ਇਹ ਨਹੀਂ ਦੱਸਿਆ ਕਿ ਭਾਰਤੀ ਕੋਚ ਦੇ ਅਹੁਦੇ ਲਈ ਬੀਸੀਸੀਆਈ ਵੱਲੋਂ ਕੋਈ ਸੁਝਾਅ ਆਇਆ ਜਾਂ ਨਹੀਂ।
Advertisement
Advertisement
Related News
Advertisement